ਅਮਰਨਾਥ ਯਾਤਰੀਆਂ ਲਈ ਜ਼ਰੂਰੀ ਖਬਰ: 1 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਰਜਿਸਟਰੇਸ਼ਨ

2017_2image_13_31_072200000åæôå-ll

ਜੰਮੂ— ਅਮਰਨਾਥ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ ਹੈ। 1 ਮਾਰਚ ਤੋਂ ਯਾਤਰਾ ਦਾ ਰਜਿਸਟਰੇਸ਼ਨ ਸ਼ੁਰੂ ਹੋ ਰਿਹਾ ਹੈ। ਯਾਤਰਾ ਇਸ ਸਾਲ 29 ਜੂਨ ਤੋਂ ਸ਼ੁਰੂ ਹੋ ਕੇ 7 ਅਗਸਤ ਨੂੰ ਰੱਖੜੀ ਤੱਕ ਚੱਲੇਗੀ। ਇਸ ਵਾਰ ਯਾਤਰਾ ਦੀ ਮਿਆਦ ਘੱਟ ਕੀਤੀ ਗਈ ਹੈ।
ਯਾਤਰਾ ਇਸ ਵਾਰ ਸਿਰਫ 40 ਦਿਨ ਦੀ ਹੋਵੇਗੀ। ਯਾਤਰਾ ਲਈ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪੰਜਾਬ ਨੈਸ਼ਨਲ ਬੈਂਕ, ਜੰਮੂ ਕਸ਼ਮੀਰ ਬੈਂਕ ਅਤੇ ਯੈਸ ਬੈਂਕ ਦੀਆਂ ਸਾਖਾਵਾਂ ਤੋਂ ਬਾਲਟਾਲ ਅਤੇ ਚੰਦਨਵਾੜੀ ਰੂਟ ਲਈ ਰਜਿਸਟਰੇਸ਼ਨ ਪ੍ਰਕਿਰਿਆ ਹੋਵੇਗੀ। ਰਜਿਸਟਰੇਸ਼ਨ ਲਈ ਮੈਡੀਕਲ ਪ੍ਰਮਾਣ ਪੱਤਰ ਜ਼ਰੂਰੀ ਹੈ। ਇਸ ਤੋਂ ਬਿਨਾਂ ਯਾਤਰਾ ਦੀ ਆਗਿਆ ਨਹੀਂ ਹੋਵੇਗੀ।