ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਪੁੱਜੇ ਅੰਕਾਰਾ, ਤੁਰਕੀ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

2017_3image_16_37_402220000ff2-ll

ਅੰਕਾਰਾ— ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਵੀਰਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤਈਪ ਅਰਡੋਗਨ ਨਾਲ ਗੱਲਬਾਤ ਕਰਨ ਲਈ ਅੰਕਾਰਾ ਪਹੁੰਚੇ। ਤੁਰਕੀ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਬਿਹਤਰ ਸੰਬੰਧ ਬਣਾਉਣਾ ਚਾਹੁੰਦਾ ਹੈ। ਜਨਵਰੀ ‘ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਿਲਰਸਨ ਤੁਰਕੀ ਦਾ ਦੌਰਾ ਕਰਨ ਵਾਲੇ ਸਭ ਤੋਂ ਸੀਨੀਅਰ ਅਮਰੀਕੀ ਅਧਿਕਾਰੀ ਹਨ। ਇੱਥੇ ਉਹ ਤੁਰਕੀ ਦੇ ਵਿਦੇਸ਼ ਮੰਤਰੀ ਮਵਲੂਦ ਕੋਵਯੁਸੋਗਲੂ ਨਾਲ ਵੀ ਮੁਲਾਕਾਤ ਕਰਨਗੇ। ਨਾਟੋ ਸਹਿਯੋਗੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿਲਰਸਨ ਇੱਥੇ ਸੀਰੀਆ ਸੰਘਰਸ਼ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕਰਨਗੇ।ਸੀਰੀਆ ਵਿਚ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਜਾਰੀ ਹੈ। ਅਮਰੀਕੀ ਵਿਦੇਸ਼ ਮੰਤਰੀ ਦਾ ਇਹ ਦੌਰਾ ਤੁਰਕੀ ਵਲੋਂ ਉੱਤਰੀ ਸੀਰੀਆ ‘ਚ ਫੌਜੀ ਮੁਹਿੰਮ ਦੇ ਖਤਮ ਹੋਣ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਹੈ। ਓਬਾਮਾ ਪ੍ਰਸ਼ਾਸਨ ਦੌਰਾਨ ਸੀਰੀਆ ‘ਚ ਇਸਲਾਮਿਕ ਸਟੇਟ ਵਿਰੁੱਧ ਜੰਗ ਵਿਚ ਅਮਰੀਕਾ ਦੇ ਕੁਰਦਿਸ਼ ਮਿਲੀਸ਼ੀਆ ਦਾ ਸਹਿਯੋਗ ਕਰਨ ਕਾਰਨ ਅੰਕਾਰਾ ਅਤੇ ਵਾਸ਼ਿੰਗਟਨ ਵਿਚਾਲੇ ਸੰਬੰਧ ਤਣਾਅਪੂਰਨ ਰਹੇ। ਅੰਕਾਰਾ ਨੇ ਸੀਰੀਆਈ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ ਨੂੰ ਅੱਤਵਾਦੀ ਸਮੂਹ ਕਰਾਰ ਦਿੱਤਾ ਸੀ, ਜੋ ਕੁਰਦ ਵੱਖਵਾਦੀਆਂ ਨਾਲ ਸੰਬੰਧਤ ਹਨ। ਇਸ ਕਾਰਨ 1984 ਤੋਂ ਤੁਰਕੀ ‘ਚ ਇਕ ਵਿਦਰੋਹ ਛਿੜਿਆ ਹੋਇਆ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਰਹਿਣ ਵਾਲੇ ਇਸਲਾਮਿਕ ਪ੍ਰਚਾਰਕ ਫੇਤੁਉੱਲਾਹ ਗੁਲੇਨ ਦੀ ਹਵਾਲਗੀ ‘ਤੇ ਵੀ ਤੁਰਕੀ ਅਤੇ ਓਬਾਮਾ ਪ੍ਰਸ਼ਾਸਨ ਵਿਚਾਲੇ ਤਣਾਅ ਰਿਹਾ ਹੈ।