ਕੈਨੇਡਾ ਦੇ ਬੀ. ਸੀ. ‘ਚ ਹੋਵੇਗਾ ਸਿੱਖਾਂ ਦਾ ਸਨਮਾਨ!

ਵੈਨਕੂਵਰ— ਕੈਨੇਡਾ ਦੇ ਵਿਕਾਸ ਵਿਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਖਾਸ ਤੌਰ ‘ਤੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਸਿੱਖਾਂ ਨੇ ਆਪਣੀ ਮਿਹਨਤ ਸਦਕਾਂ ਵਿਚ ਵੱਡਾ ਮੁਕਾਮ ਹਾਸਲ ਕੀਤਾ ਹੈ। ਅਜਿਹੀਆਂ ਸਿੱਖ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਲਈ ਬੀ. ਸੀ. ਵਿਚ ਇਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। 7 ਅਪ੍ਰੈਲ, 2017 ਨੂੰ ਬੀ. ਸੀ. ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਜਾਵੇਗਾ।
ਇੱਥੇ ਦੱਸ ਦੇਈਏ ਕਿ ਅਪ੍ਰੈਲ ਮਹੀਨਾ ਸਿੱਖਾਂ ਲਈ ਦੇ ਦਿਲਾਂ ਵਿਚ ਖਾਸ ਥਾਂ ਰੱਖਦਾ ਹੈ। ਇਹ ਮਹੀਨਾ ਖਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਹੈ। ਓਨਟਾਰੀਓ ਵਿਚ ਇਸ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ (ਸਿੱਖ ਵਿਰਾਸਤ ਮਹੀਨੇ) ਵਜੋਂ ਮਨਾਇਆ ਜਾਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਵੀ ਆਉਣ ਵਾਲੇ ਸਮੇਂ ਵਿਚ ਕੁਝ ਅਜਿਹਾ ਦੇਖਿਆ ਜਾ ਸਕਦਾ ਹੈ।