ਗੁੰਡੇ ਦੀ ਤਰ੍ਹਾਂ ਵਤੀਰਾ ਕਰ ਰਿਹਾ ਹੈ ਏਅਰਲਾਈਨ- ਸ਼ਿਵ ਸੈਨਾ

2017_3image_15_29_173440000sena-ll

ਨਵੀਂ ਦਿੱਲੀ— ਸ਼ਿਵ ਸੈਨਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਏਅਰਲਾਈਨ ਕੰਪਨੀਆਂ ਗੁੰਡੇ ਦੀ ਤਰ੍ਹਾਂ ਵਤੀਰਾ ਕਰ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਤਾਂ ਜਹਾਜ਼ ‘ਚ ਸਵਾਰ ਹੋਣ ਦੇ ਰਹੀ ਹੈ ਪਰ ਆਮ ਲੋਕਾਂ ‘ਤੇ ਪਾਬੰਦੀ ਲਾ ਰਹੀ ਹੈ। ਸ਼ਿਵ ਸੈਨਾ ਨੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ‘ਤੇ ਏਅਰਲਾਈਨ ਕੰਪਨੀਆਂ ਨੇ ਪਾਬੰਦੀ ਲਾ ਰੱਖੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਯਾਤਰਾ ਪਾਬੰਦੀ ਦੇ ਮੁੱਦੇ ‘ਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਦੱਸਿਆ ਕਿ ਅਜੇ ਤੱਕ ਇਸ ਦੇਸ਼ ‘ਚ ਤਾਨਾਸ਼ਾਹੀ ਨਹੀਂ ਆਈ ਹੈ। ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਏਅਰ ਇੰਡੀਆ ਨੂੰ ਸੰਸਦ ਮੈਂਬਰ ਤੋਂ ਪਹਿਲਾਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਗਲਤ ਵਤੀਰਾ ਪਹਿਲਾਂ ਉਨ੍ਹਾਂ ਨੇ ਸ਼ੁਰੂ ਕੀਤਾ ਸੀ। ਪਾਰਟੀ ਦੇ ਨੇਤਾ ਸੰਜੇ ਰਾਊਤ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ,”ਗਾਇਕਵਾੜ ਨੇ ਕੀ ਕੀਤਾ ਹੈ? ਏਅਰਲਾਈਨਜ਼ ਕੰਪਨੀਆਂ ਦਾ ਰਵੱਈਆ ਮਾਫੀਆ ਅਤੇ ਗੁੰਡੇ ਦੀ ਤਰ੍ਹਾਂ ਹੈ। ਉਨ੍ਹਾਂ ਨੇ ਕਿਹਾ ਸੰਸਦ ਮੈਂਬਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਸੰਸਦ ਮੈਂਬਰ ਨੇ ਵੀ ਐੱਫ.ਆਈ.ਆਰ. ਦਰਜ ਕਰਵਾਈ ਹੈ। ਜਾਂਚ ਜਾਰੀ ਹੈ।”
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੰਸਦ ਮੈਂਬਰ ‘ਤੇ ਉਡਾਣ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ,”ਉਨ੍ਹਾਂ ‘ਤੇ ਉਡਾਣ ਪਾਬੰਦੀ ਨਹੀਂ ਲਾਈ ਜਾਣੀ ਚਾਹੀਦੀ। ਕੀ ਉਹ ਅੱਤਵਾਦੀ ਹਨ? ਅੱਤਵਾਦੀ, ਅੰਡਰਵਰਲਡ ਡਾਨ ਅਤੇ ਭ੍ਰਿਸ਼ਟ ਵਿਅਕਤੀ ਏਅਰਲਾਈਨ ‘ਤੇ ਯਾਤਰਾ ਕਰਪ ਸਕਦਾ ਹੈ ਪਰ ਇਕ ਸੰਸਦ ਮੈਂਬਰ ਜੋ ਕਿ ਸਾਧਾਰਣ ਆਦਮੀ ਹੈ, ਉਹ ਯਾਤਰਾ ਨਹੀਂ ਕਰ ਸਕਦਾ ਹੈ।” ਉਨ੍ਹਾਂ ਨੇ ਕਿਹਾ,”ਐੱਫ.ਆਈ.ਆਰ. ਦਰਜ ਹੋ ਚੁਕੀ ਹੈ ਅਤੇ ਅਜੇ ਤੱਕ ਜਾਂਚ ਪੂਰੀ ਨਹੀਂ ਹੋਈ ਹੈ। ਕਿਸ ਨੇ ਕੀ ਕੀਤਾ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ. ਇਸ ਦੇਸ਼ ‘ਚ ਅਜੇ ਤੱਕ ਤਾਨਾਸ਼ਾਹੀ ਦੀ ਸ਼ੁਰੂਆਤ ਨਹੀਂ ਹੋਈ ਹੈ। ਜੇਕਰ ਉਹ ਕਿਸੇ ਹੋਰ ਦੇ ਦਬਾਅ ‘ਚ ਅਜਿਹਾ ਕਰ ਰਹੇ ਹਨ ਤਾਂ ਇਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕੇਗਾ।”