ਚੀਨ ਦੀ ਰਿਹਾਇਸ਼ੀ ਇਮਾਰਤ ‘ਚ ਹੋਏ ਧਮਾਕੇ ਦੇ ਸੰਬੰਧ ਵੱਡੀ ਕਾਰਵਾਈ ਦੌਰਾਨ 16 ਲੋਕ ਗ੍ਰਿਫ਼ਤਾਰ

ਬੀਜਿੰਗ— ਉੱਤਰੀ ਚੀਨ ਦੀ ਇਕ ਰਿਹਾਇਸ਼ੀ ਇਮਾਰਤ ‘ਚ ਹੋਏ ਧਮਾਕੇ ਦੇ ਸਿਲਸਿਲੇ ‘ਚ ਸਥਾਨਕ ਪੁਲਸ ਨੇ ਵੀਰਵਾਰ (30 ਮਾਰਚ) ਨੂੰ 16 ਲੋਕ ਕਾਬੂ ਕੀਤੇ ਹਨ। ਇਸ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰੀ ਖ਼ਬਰ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਧਮਾਕਾ ਅੰਦਰੂਨੀ ਮੰਗੋਲੀਆ ਦੇ ਬਾਊਟੋਊ ਸ਼ਹਿਰ ਦੀ ਇਕ ਇਮਾਰਤ ‘ਚ ਹੋਇਆ ਸੀ। ਇਮਾਰਤ ‘ਚ ਗੈਰ-ਕਾਨੂੰਨੀ ਢੰਗ ਨਾਲ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ। ਸ਼ਨੀਵਾਰ (25 ਮਾਰਚ) ਨੂੰ ਬਹੁ-ਮੰਜ਼ਿਲਾ ਇਮਾਰਤ ‘ਚ ਧਮਾਕਾ ਹੋਇਆ ਸੀ। ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਅਤੇ ਇਸ ਦੌਰਾਨ 5 ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖਮੀ ਹੋ ਗਏ ਸਨ।