ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਲੈ ਕੇ ਹੋਇਆ ਖੁਲਾਸਾ, 1170 ਸਕੂਲਾਂ ‘ਚ ਹਨ ਸਿਰਫ ਇਕ ਹੀ ਅਧਿਆਪਕ

2017_3image_14_38_47877000029moga49-ll

ਚੰਡੀਗੜ੍ਹ— ਪੰਜਾਬ ‘ਚ 1170 ਅਜਿਹੇ ਪ੍ਰਾਇਮਰੀ ਸਕੂਲ ਹਨ, ਜੋ ਸਿਰਫ ਇਕ ਹੀ ਅਧਿਆਪਕ ਦੇ ਬਲ ‘ਚੇ ਚੱਲ ਰਹੇ ਹਨ। ਸੂਬਾ ਵਿਧਾਨ ਸਭਾ ‘ਚ ਪੇਸ਼ ਕੰਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੀ ਕਿਪੋਰਟ ਮੁਤਾਬਕ ਸੂਬੇ ‘ਚ 572 ਅਪਰ ਪ੍ਰਾਇਮਰੀ ਸਕੂਲ ਅਜਿਹੇ ਹਨ, ਜਿਨ੍ਹਾਂ ‘ਚ ਤਿੰਨ ਤੋਂ ਘੱਟ ਹੀ ਅਧਿਆਪਕ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਵ ਸਿੱਖਿਆ ਮੁਹਿੰਮ (ਐੱਸ. ਐੱਸ. ਏ) ਦੇ ਸਾਲ 2011 ਤੋਂ 2016 ਦੇ ਲਾਗੂ ਕਾਰਗੁਜ਼ਾਰੀ ਦੇ ਆਡਿਟ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਤੀ ਪ੍ਰਬੰਧਨ ਅਤੇ ਲਾਗੂ ‘ਚ ਯੋਜਨਾ ਦੀ ਕਮੀ ਅਤੇ ਕਮੀਆਂ ਪਾਈਆਂ ਗਈਆਂ, ਜਿਸ ਨਾਲ ਇਸ ਦਾ ਉਦੇਸ਼ ਅਸਫਲ ਹੁੰਦਾ ਦਿੱਸ ਰਿਹਾ ਹੈ।
ਪ੍ਰਮੁੱਖ ਮਹਾਲੇਖਾਕਾਰ (ਆਡਿਟ) ਪੰਜਾਬ ਜਗਬੰਸ ਸਿੰਘ ਨੇ ਬਾਅਦ ‘ਚ ਪੱਤਰਕਾਰਾਂ ਨੂੰ ਰਿਪੋਰਟ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਵਰਦੀ ਅਤੇ ਪੁਸਤਕਾਂ ਦੀ ਵੰਡ ‘ਚ ਵੀ ਕਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਦੀ ਖਰੀਦਦਾਰੀ ‘ਤੇ 14.76 ਕਰੋੜ ਵਾਧੂ ਖਰਚ ਕੀਤੇ ਗਏ। ਕੈਗ ਦੀ ਰਿਪੋਰਟ ਮੁਤਾਬਕ ਆਰ. ਟੀ. ਆਈ. ਕਾਨੂੰਨ ਦੇ ਤਹਿਤ ਪ੍ਰਾਇਮਰੀ ਸਕੂਲਾਂ ‘ਚ ਘੱਟ ਤੋਂ ਘੱਟ ਦੋ ਹੋਰ ਅਪਰ ਪ੍ਰਾਇਮਰੀ ਸਕੂਲਾਂ ‘ਚ ਘੱਟ ਤੋਂ ਘੱਟ ਤਿੰਨ ਅਧਿਆਪਕ ਹੋਣੇ ਚਾਹੀਦੇ ਹਨ। ਆਡਿਟ ‘ਚ ਤੱਥ ਸਾਹਮਣੇ ਆਇਆ ਹੈ ਕਿ ਸਾਲ 2014-15 ‘ਚ ਸੂਬੇ ‘ਚ 13, 251 ਪ੍ਰਾਇਮਰੀ ਸਕੂਲਾਂ ‘ਚੋਂ 1170 ਸਕੂਲਾਂ ‘ਚ ਸਿਰਫ ਇਕ ਅਧਿਆਪਕ ਹੈ, ਉਥੇ ਹੀ 6711 ਹਾਈ ਸਕੂਲਾਂ ‘ਚੋਂ 572 ‘ਚ ਤਿੰਨ ਤੋਂ ਘੱਟ ਅਧਿਆਪਕ ਹਨ। ਕੈਗ ਦੀ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ‘ਚ 19,000 ਤੋਂ ਵੱਧ ਪ੍ਰਾਇਮਰੀ ਸਕੂਲ ਅਤੇ ਅਪਰ ਪ੍ਰਾਇਮਰੀ ਸਕੂਲਾਂ ‘ਚੋਂ 10,341 ਸਕੂਲ ਅਜਿਹੇ ਵੀ ਹਨ, ਜਿਨ੍ਹਾਂ ‘ਚ ਬੱਚਿਆਂ ਦੇ ਬੈਠਣ ਲਈ ਡੈਸਕ ਹੀ ਨਹੀਂ ਹਨ ਅਤੇ ਉਹ ਜ਼ਮੀਨ ‘ਤੇ ਬੈਠ ਕੇ ਪੜ੍ਹਾਈ ਕਰਦੇ ਹਨ। ਇਸ ਦੇ ਨਾਲ ਹੀ ਕੁੱਲ 19,962 ਸਕੂਲਾਂ ‘ਚੋਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀ ਦੀਆਂ ਕਲਾਸਾਂ, ਕੇਂਦਰ ਦੀ ਸਰਵ ਸਿੱਖਿਆ ਮੁਹਿੰਮ ਦੇ ਅਧੀਨ ਆਉਂਦੀਆਂ ਹਨ। ਰਿਪੋਰਟ ਮੁਤਾਬਕ 405 ਸਕੂਲ ਅਜਿਹੇ ਹਨ, ਜਿਨ੍ਹਾਂ ‘ਚ ਕਮਰੇ ਹੀ ਨਹੀਂ ਹਨ ਅਤੇ ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਪੜ੍ਹਾਈ ਕਰਦੇ ਹਨ। ਪਟਿਆਲਾ ਜ਼ਿਲੇ ‘ਚ 26 ਸਕੂਲ ਅਜਿਹੇ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ। ਕੁਝ ਸਕੂਲਾਂ ਦੀਆਂ ਇਮਾਰਤਾਂ ਅਜਿਹੀਆਂ ਬਣ ਚੁੱਕੀਆਂ ਹਨ, ਜਿਵੇਂ ਉਹ ਕਿਸੇ ਵੀ ਸਮੇਂ ਡਿੱਗ ਜਾਣ ਅਤੇ ਤਕਰੀਬਨ 286 ਸਕੂਲਾਂ ‘ਚ ਤਾਂ ਖੇਡ ਮੈਦਾਨ ਹੀ ਨਹੀਂ ਹੈ।