ਮੁਸ਼ਕਲ ‘ਚ ਫਸੇ ਨੀਤੀਸ਼ ਦੇ ‘ਪੀ.ਕੇ’

2017_3image_15_31_2270200002017_3image_14_17_504309991bihar-ll-ll

ਪਟਨਾ— ਨੀਤੀਸ਼ ਕੁਮਾਰ ਦੇ ਸਲਾਹਕਾਰ ਅਤੇ ਬਿਹਾਰ ਵਿਕਾਸ ਮਿਸ਼ਨ ਦੇ ਕਰਤਾ-ਧਰਤਾ ਪ੍ਰਸ਼ਾਂਤ ਕਿਸ਼ੋਰ ਮੁਸ਼ਕਲਾਂ ‘ਚ ਫਸਦੇ ਦਿੱਖ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਕਿੱਥੇ ਹਨ ਇਹ ਸਵਾਲ ਭਾਜਪਾ ਨੇਤਾ ਸੁਸ਼ੀਲ ਮੋਦੀ ਵਾਰ-ਵਾਰ ਨੀਤੀਸ਼ ਕੁਮਾਰ ਤੋਂ ਪੁੱਛ ਰਹੇ ਹਨ ਪਰ ਹੁਣ ਇਸ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਬਿਹਾਰ ਦੇ ਹੀ ਰਾਜੇਸ਼ ਕੁਮਾਰ ਜੈਸਵਾਲ ਨਾਮ ਦੇ ਵਿਅਕਤੀ ਨੇ ਪ੍ਰਸ਼ਾਂਤ ਕਿਸ਼ੋਰ ਖਿਲਾਫ ਸੁਪਰੀਮ ਕੋਰਟ ‘ਚ’ ਕਿਉਂ ਵਾਰੰਟੋ’ ਦਾਖ਼ਲ ਕੀਤਾ ਹੈ। ਇਸ ‘ਚ ਸੰੰਵਿਧਾਨ ਦੀਆਂ ਕੁਝ ਧਾਰਾਵਾਂ ਦਾ ਜ਼ਿਕਰ ਕਰਕੇ ਇਹ ਸਵਾਲ ਚੁੱਕਿਆ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਦੇ ਅਹੁੱਦੇ ‘ਤੇ ਕਿਉਂ ਬਹਾਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜ਼ਾ ਕਿਉਂ ਦਿੱਤਾ ਗਿਆ।
ਜੇਕਰ ਪ੍ਰਸ਼ਾਂਤ ਕਿਸ਼ੋਰ ਦਾ ਇਹ ਅਹੁੱਦਾ ਦਿੱਤਾ ਵੀ ਹੈ ਤਾਂ ਨਿਯਮ ਇਹ ਕਹਿੰਦਾ ਹੈ ਕਿ ਜੇਕਰ 6 ਮਹੀਨੇ ਤੱਕ ਮੰਤਰੀ ਪਰਿਸ਼ਦ ਦਾ ਕੋਈ ਮੈਂਬਰ ਜੇਕਰ ਮੰਤਰੀ ਮੰਡਲ ਦੇ ਨਾਮ ‘ਚ ਹਿੱਸਾ ਨਹੀਂ ਲਵੇਗਾ ਤਾਂ ਉਨ੍ਹਾਂ ‘ਤੇ ਕਾਰਵਾਈ ਹੋਵੇਗੀ। ਰਾਜੇਸ਼ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਜਦੋਂ ਤੋਂ ਬਿਹਾਰ ਵਿਕਾਸ ਮਿਸ਼ਨ ਦੇ ਕਰਤਾ-ਧਰਤਾ ਬਣੇ ਹਨ ਅਤੇ ਰਾਜ ਮੰਤਰੀ ਦਾ ਦਰਜ ਉਨ੍ਹਾਂ ਨੂੰ ਮਿਲਿਆ ਹੈ, ਉਦੋਂ ਤੋਂ ਉਹ ਇਕ ਵਾਰ ਵੀ ਮੰਤਰੀ ਪਰਿਸ਼ਦ ਦੇ ਕਿਸੀ ਵੀ ਮੀਟਿੰਗ ‘ਚ ਸ਼ਾਮਲ ਨਹੀਂ ਹੋਏ ਹਨ ਅਤੇ ਨਾ ਹੀ ਬਿਹਾਰ ਵਿਕਾਸ ਮਿਸ਼ਨ ਦੇ ਦਫਤਰ ‘ਚ ਆਏ ਹਨ।
ਕਿਉਂ ਵਾਰੰਟੋ ਤੋਂ ਮਤਲਬ ਅਜਿਹੇ ਵਾਰੰਟ ਤੋਂ ਹੁੰਦਾ ਹੈ ਸਰਕਾਰ ਨੂੰ ਟੈਕਸ ਦੇਣ ਵਾਲਾ ਵਿਅਕਤੀ ਹਾਈ ਕੋਰਟ ਜਾਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਸਕਦਾ ਹੈ। ਧਾਰਾ 32 ਦੇ ਤਹਿਤ ਰਾਜੇਸ਼ ਨੇ ਇਹ ਪਟੀਸ਼ਨ ਸੁਪਰੀਮ ਕੋਰਟ ‘ਚ ਦਾਇਰ ਕੀਤੀ ਸੀ। ਇਨ੍ਹਾਂ ‘ਚ ਕਾਰਵਾਈ ਸੰਭਵ ਹੈ ਅਤੇ ਪੀ.ਕੇ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ‘ਤੇ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ।