Category Archives: desh_post

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਨੂੰ ਲੈ ਕੇ ਹੋਇਆ ਖੁਲਾਸਾ, 1170 ਸਕੂਲਾਂ ‘ਚ ਹਨ ਸਿਰਫ ਇਕ ਹੀ ਅਧਿਆਪਕ

2017_3image_14_38_47877000029moga49-ll

ਚੰਡੀਗੜ੍ਹ— ਪੰਜਾਬ ‘ਚ 1170 ਅਜਿਹੇ ਪ੍ਰਾਇਮਰੀ ਸਕੂਲ ਹਨ, ਜੋ ਸਿਰਫ ਇਕ ਹੀ ਅਧਿਆਪਕ ਦੇ ਬਲ ‘ਚੇ ਚੱਲ ਰਹੇ ਹਨ। ਸੂਬਾ ਵਿਧਾਨ ਸਭਾ ‘ਚ ਪੇਸ਼ ਕੰਟਰੋਲਰ ਅਤੇ ਆਡਿਟਰ ਜਨਰਲ (ਕੈਗ) ਦੀ ਕਿਪੋਰਟ ਮੁਤਾਬਕ ਸੂਬੇ ‘ਚ 572 ਅਪਰ ਪ੍ਰਾਇਮਰੀ ਸਕੂਲ ਅਜਿਹੇ ਹਨ, ਜਿਨ੍ਹਾਂ ‘ਚ ਤਿੰਨ ਤੋਂ ਘੱਟ ਹੀ ਅਧਿਆਪਕ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਵ ਸਿੱਖਿਆ ਮੁਹਿੰਮ (ਐੱਸ. ਐੱਸ. ਏ) ਦੇ ਸਾਲ 2011 ਤੋਂ 2016 ਦੇ ਲਾਗੂ ਕਾਰਗੁਜ਼ਾਰੀ ਦੇ ਆਡਿਟ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਤੀ ਪ੍ਰਬੰਧਨ ਅਤੇ ਲਾਗੂ ‘ਚ ਯੋਜਨਾ ਦੀ ਕਮੀ ਅਤੇ ਕਮੀਆਂ ਪਾਈਆਂ ਗਈਆਂ, ਜਿਸ ਨਾਲ ਇਸ ਦਾ ਉਦੇਸ਼ ਅਸਫਲ ਹੁੰਦਾ ਦਿੱਸ ਰਿਹਾ ਹੈ।
ਪ੍ਰਮੁੱਖ ਮਹਾਲੇਖਾਕਾਰ (ਆਡਿਟ) ਪੰਜਾਬ ਜਗਬੰਸ ਸਿੰਘ ਨੇ ਬਾਅਦ ‘ਚ ਪੱਤਰਕਾਰਾਂ ਨੂੰ ਰਿਪੋਰਟ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਵਰਦੀ ਅਤੇ ਪੁਸਤਕਾਂ ਦੀ ਵੰਡ ‘ਚ ਵੀ ਕਮੀਆਂ ਪਾਈਆਂ ਗਈਆਂ ਹਨ। ਇਨ੍ਹਾਂ ਦੀ ਖਰੀਦਦਾਰੀ ‘ਤੇ 14.76 ਕਰੋੜ ਵਾਧੂ ਖਰਚ ਕੀਤੇ ਗਏ। ਕੈਗ ਦੀ ਰਿਪੋਰਟ ਮੁਤਾਬਕ ਆਰ. ਟੀ. ਆਈ. ਕਾਨੂੰਨ ਦੇ ਤਹਿਤ ਪ੍ਰਾਇਮਰੀ ਸਕੂਲਾਂ ‘ਚ ਘੱਟ ਤੋਂ ਘੱਟ ਦੋ ਹੋਰ ਅਪਰ ਪ੍ਰਾਇਮਰੀ ਸਕੂਲਾਂ ‘ਚ ਘੱਟ ਤੋਂ ਘੱਟ ਤਿੰਨ ਅਧਿਆਪਕ ਹੋਣੇ ਚਾਹੀਦੇ ਹਨ। ਆਡਿਟ ‘ਚ ਤੱਥ ਸਾਹਮਣੇ ਆਇਆ ਹੈ ਕਿ ਸਾਲ 2014-15 ‘ਚ ਸੂਬੇ ‘ਚ 13, 251 ਪ੍ਰਾਇਮਰੀ ਸਕੂਲਾਂ ‘ਚੋਂ 1170 ਸਕੂਲਾਂ ‘ਚ ਸਿਰਫ ਇਕ ਅਧਿਆਪਕ ਹੈ, ਉਥੇ ਹੀ 6711 ਹਾਈ ਸਕੂਲਾਂ ‘ਚੋਂ 572 ‘ਚ ਤਿੰਨ ਤੋਂ ਘੱਟ ਅਧਿਆਪਕ ਹਨ। ਕੈਗ ਦੀ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ‘ਚ 19,000 ਤੋਂ ਵੱਧ ਪ੍ਰਾਇਮਰੀ ਸਕੂਲ ਅਤੇ ਅਪਰ ਪ੍ਰਾਇਮਰੀ ਸਕੂਲਾਂ ‘ਚੋਂ 10,341 ਸਕੂਲ ਅਜਿਹੇ ਵੀ ਹਨ, ਜਿਨ੍ਹਾਂ ‘ਚ ਬੱਚਿਆਂ ਦੇ ਬੈਠਣ ਲਈ ਡੈਸਕ ਹੀ ਨਹੀਂ ਹਨ ਅਤੇ ਉਹ ਜ਼ਮੀਨ ‘ਤੇ ਬੈਠ ਕੇ ਪੜ੍ਹਾਈ ਕਰਦੇ ਹਨ। ਇਸ ਦੇ ਨਾਲ ਹੀ ਕੁੱਲ 19,962 ਸਕੂਲਾਂ ‘ਚੋਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀ ਦੀਆਂ ਕਲਾਸਾਂ, ਕੇਂਦਰ ਦੀ ਸਰਵ ਸਿੱਖਿਆ ਮੁਹਿੰਮ ਦੇ ਅਧੀਨ ਆਉਂਦੀਆਂ ਹਨ। ਰਿਪੋਰਟ ਮੁਤਾਬਕ 405 ਸਕੂਲ ਅਜਿਹੇ ਹਨ, ਜਿਨ੍ਹਾਂ ‘ਚ ਕਮਰੇ ਹੀ ਨਹੀਂ ਹਨ ਅਤੇ ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਪੜ੍ਹਾਈ ਕਰਦੇ ਹਨ। ਪਟਿਆਲਾ ਜ਼ਿਲੇ ‘ਚ 26 ਸਕੂਲ ਅਜਿਹੇ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ। ਕੁਝ ਸਕੂਲਾਂ ਦੀਆਂ ਇਮਾਰਤਾਂ ਅਜਿਹੀਆਂ ਬਣ ਚੁੱਕੀਆਂ ਹਨ, ਜਿਵੇਂ ਉਹ ਕਿਸੇ ਵੀ ਸਮੇਂ ਡਿੱਗ ਜਾਣ ਅਤੇ ਤਕਰੀਬਨ 286 ਸਕੂਲਾਂ ‘ਚ ਤਾਂ ਖੇਡ ਮੈਦਾਨ ਹੀ ਨਹੀਂ ਹੈ।

Hero ਅਤੇ Honda ਦੇ ਦੋਪਹੀਆ ਵਾਹਨਾਂ ‘ਤੇ 12,500 ਰੁਪਏ ਤੱਕ ਦਾ ਭਾਰੀ ਡਿਸਕਾਊਂਟ

2017_3image_17_35_503280000honda-ll

ਜਲੰਧਰ- ਸੁਪਰੀਮ ਕੋਰਟ ਨੇ 1 ਅਪ੍ਰੈਲ, 2017 ਤੋਂ ਬੀ. ਐੱਸ 3 ਵਾਹਨਾਂ ਦੀ ਮੈਨਿਊਫੈਕਚਰਿੰਗ, ਸੇਲ ਜਾਂ ਰਜਿਸਟਰੇਸ਼ਨ ‘ਤੇ ਬੁੱਧਵਾਰ ਨੂੰ ਰੋਕ ਲਗਾ ਦਿੱਤੀ। 1 ਅਪ੍ਰੈਲ ਤੋਂ ਦੇਸ਼ ‘ਚ ਕੇਵਲ ਬੀ. ਐੱਸ 4 ਵ੍ਹੀਕਲਸ ਬਣਾਏ ਅਤੇ ਵੇਚੇ ਜਾਣਗੇ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦੋਪਹੀਆ ਵਾਹਨ ਬਣਾਉਣ ਵਾਲੀ ਦਿੱਗਜ ਕੰਪਨੀਆਂ ਹੀਰੋ ਮੋਟੋਕਾਰਪ ਅਤੇ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਬੀ. ਐੱਸ 3 ਮਾਡਲਾਂ ‘ਤੇ 5,000 ਰੁਪਏ ਤੋਂ 20 ਹਜ਼ਾਰ ਤੱਕ ਦਾ ਡਿਸਕਾਊਂਟ ਆਫਰ ਕਰ ਰਹੇ ਹਨ। ਇਸ ਆਦੇਸ਼ ਤੋਂ ਬਾਅਦ ਕੰਪਨੀਆਂ ਦੇ ਸਾਹਮਣੇ ਸਟਾਕ ‘ਚ ਪਏ 6.71 ਲੱਖ ਦੋਪਹਿਆ ਵਾਹਨਾਂ ਦੀ ਵਿਕਰੀ ਦੀ ਵੱਡੀ ਚੁਣੋਤੀ ਹੈ। ਕੰਪਨੀਆਂ ਦੇ ਕੋਲ ਦੋਪਹਿਆ ਵਾਹਨਾਂ ਦੇ ਨਾਲ-ਨਾਲ ਕੁੱਲ 8 ਲੱਖ ਬੀ. ਐੱਸ 3 ਵਾਹਨਾਂ ਨੂੰ ਵੇਚਣ ਦਾ ਸਿਰਫ਼ ਕੱਲ 31 ਮਾਰਚ ਤੱਕ ਦਾ ਹੀ ਵਕਤ ਹੈ।
ਇਸ ਲਿਸਟ ‘ਚ ਦੇਸ਼ ‘ਚ ਟੂ-ਵ੍ਹੀਲਰ ਸੈਗਮੇਂਟ ਦੀ ਹੀਰੋ ਮੋਟੋਕਾਰਪ ਬੀ. ਐੱਸ 3 ਮਾਡਲ ਦੇ ਦੋਪਹਿਆ ਵਾਹਨਾਂ ‘ਤੇ 12,500 ਰੁਪਏ ਤੱਕ ਦੀ ਛੁੱਟ ਦੇ ਰਿਹੇ ਹਨ। ਡੀਲਰਾਂ ਦੇ ਮੁਤਾਬਕ, ਹੀਰੋ ਆਪਣੇ ਸਕੂਟਰਾਂ ‘ਤੇ 12,500 ਰੁਪਏ, ਆਪਣੀ ਪ੍ਰੀਮੀਅਮ ਬਾਈਕਸ 7,500 ਰੁਪਏ ਅਤੇ ਐਂਟਰੀ ਲੈਵਲ ਦੀ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲਾਂ ‘ਤੇ 5,000 ਰੁਪਏ ਦੀ ਛੋਟ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ।
ਉਥੇ ਹੀ ਦੂੱਜੇ ਪਾਸੇ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆਂ (ਐੱਚ. ਐੱਮ.ਐੱਸ. ਆਈ) ਆਪਣੇ ਬੀ. ਐੱਸ 3 ਸਕੂਟਰਾਂ ਅਤੇ ਮੋਟਰਸਾਇਕਲਾਂ ‘ਤੇ 10,000 ਰੁਪਏ ਦੀ ਸਿੱਧੀ ਛੋਟ ਦੇ ਰਿਹੇ ਹੈ। ਦੋਨਾਂ ਕੰਪਨੀਆਂ ਨੇ ਕਿਹਾ ਹੈ ਕਿ ਇਹ ਆਫਰ ਸਟਾਕ ਖਤਮ ਹੋਣ ਜਾਂ 31 ਮਾਰਚ ਤੱਕ ਲਾਗੂ ਰਹੇਗਾ। ਆਟੋਮੋਬਿਲ ਡੀਲਰਾਂ ਦੇ ਸੰਘ (ਫਾਡਾ) ਦੇ ਨਿਦੇਸ਼ਕ (ਅੰਤਤਰਾਸ਼ਟਰੀਏ ਮਾਮਲੇ) ਨਿਕੁੰਜ ਸੰਘੀ ਨੇ ਕਿਹਾ, ਟੂ- ਵ੍ਹੀਲਰ ਇੰਡਸਟਰੀ ‘ਚ ਇਨ੍ਹੇ ਵੱਡੇ ਡਿਸਕਾਊਂਟਸ ਦਾ ਐਲਾਨ ਕਦੇ ਨਹੀਂ ਹੋਇਆ ਸੀ।

ਆਈ.ਪੀ.ਐੱਲ ਦੇ ਕਮਿਸ਼ਨਰ ਬਣੇ ਰਹਿਣਗੇ ਰਾਜੀਵ ਸ਼ੁਕਲਾ

ਨਵੀਂ ਦਿੱਲੀ,- ਸੁਪਰੀਮ ਕੋਰਟ ਵੱਲੋਂ ਬੀ.ਸੀ.ਸੀ.ਆਈ ਦੇ ਕੰਮਾਂ ਦੀ ਦੇਖਰੇਖ ਲਈ ਬਣਾਈ ਗਈ 4 ਮੈਂਬਰੀ ਪ੍ਰਸ਼ਾਸਕ ਸਮਿਤੀ ਦੇ ਪ੍ਰਮੁੱਖ ਵਿਨੋਦ ਰਾਏ ਦਾ ਕਹਿਣਾ ਹੈ ਕਿ ਰਾਜੀਵ ਸ਼ੁਕਲਾ ਆਈ.ਪੀ.ਐੱਲ ਦੇ ਚੇਅਰਮੈਨ ਬਣੇ ਰਹਿਣਗੇ।

ਕੇਜਰੀਵਾਲ ਨੂੰ ਲੱਗੇਗਾ ਵੱਡਾ ਝਟਕਾ, 4 ਹੋਰ ਵਿਧਾਇਕ ਛੱਡ ਸਕਦੇ ਹਨ ਪਾਰਟੀ ਦਾ ਸਾਥ!

2017_3image_12_22_560600000kerji-ll

ਨਵੀਂ ਦਿੱਲੀ— ਦਿੱਲੀ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੁਣ ਟੁੱਟ ਦੀ ਕਗਾਰ ‘ਤੇ ਨਜ਼ਰ ਆ ਰਹੀ ਹੈ। ਦਿੱਲੀ ਦੀਆਂ ਨਗਰ ਨਿਗਮ ਚੋਣਾਂ ਸਿਰ ‘ਤੇ ਹਨ ਅਤੇ ਅਜਿਹੇ ‘ਚ ਪਾਰਟੀ ‘ਚ ਚੱਲ ਰਿਹਾ ਗ੍ਰਹਿ ਯੁੱਧ ਕੇਜਰੀਵਾਲ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਹਾਲ ਹੀ ‘ਚ ‘ਆਪ’ ਵਿਧਾਇਕ ਵੇਦ ਪ੍ਰਕਾਸ਼ ਨੇ ਪਾਰਟੀ ਦਾ ਸਾਥ ਛੱਡ ਕੇ ਭਾਜਪਾ ਦਾ ਹੱਥ ਫੜ ਲਿਆ ਸੀ ਅਤੇ ਪਾਰਟੀ ‘ਤੇ ਕਈ ਦੋਸ਼ ਲਾਏ ਸਨ।
ਹੁਣ ਖਬਰ ਆ ਰਹੀ ਹੈ ਕਿ ਪਾਰਟੀ ਦੇ ਕੁਝ ਹੋਰ ਵਿਧਾਇਕ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਜਾਂ ਭਾਜਪਾ ਦਾ ਹੱਥ ਫੜ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਤਾਂ ਚਾਰ ਵਿਧਾਇਕਾਂ ਦੀ ਕਾਂਗਰਸ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਜਲਦ ਪਾਰਟੀ ਬਦਲ ਸਕਦੇ ਹਨ। ਹਾਲ ਹੀ ‘ਚ ਇਨ੍ਹਾਂ 4 ਵਿਧਾਇਕਾਂ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਵੀ ਕੀਤੀ ਹੈ। ਅਜਿਹੇ ‘ਚ ਹੁਣ ਖਬਰ ਆ ਰਹੀ ਹੈ ਕਿ ਪੰਜਾਬ ਅਤੇ ਗੋਆ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ‘ਚ ਅਸੰਤੋਸ਼ ਦੀ ਭਾਵਨਾ ਪੈਦਾ ਹੋਈ ਹੈ।
ਦੂਜੀ ਪਾਰਟੀ ‘ਚ ਕੇਜਰੀਵਾਲ ਦੀ ਤਾਨਾਸ਼ਾਹੀ ਵੀ ਕਈ ਲੋਕਾਂ ਨੂੰ ਹੁਣ ਖਲਣ ਲੱਗ ਗਈ ਹੈ। ਸੂਤਰਾਂ ਅਨੁਸਾਰ ਤਾਂ ‘ਆਪ’ ਦੇ 30 ਹੋਰ ਵਿਧਾਇਕ ਵੀ ਪਾਲਾ ਬਦਲ ਸਕਦੇ ਹਨ। ਮੀਡੀਆ ਰਿਪੋਰਟਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ 4 ਵਿਧਾਇਕਾਂ ਨੇ ਕਾਂਗਰਸ ਦੇ ਨੇਤਾਵਾਂ ਨਾਲ ਬੈਠਕ ਕੀਤੀ ਹੈ, ਉਨ੍ਹਾਂ ਨੇ ਪਾਰਟੀ ਦੇ ਹੋਰ 30 ਵਿਧਾਇਕਾਂ ਨੂੰ ਤੋੜਨ ਦੀ ਵੀ ਗੱਲ ਕਹੀ ਹੈ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਨੂੰ ਕਿਵੇਂ ਬਚਾਉਂਦੇ ਹਨ।

ਯੋਗੀ ਦੀ ਕਾਰਵਾਈ, ਚਮੜਾ ਉਦਯੋਗ ਦੀ ‘ਸ਼ਾਮਤ’ ਆਈ!

2017_3image_14_47_4287600001-ll

ਕਾਨਪੁਰ— ਉੱਤਰ ਪ੍ਰਦੇਸ਼ ‘ਚ ਗੈਰ-ਕਾਨੂੰਨੀ ਬੂਚੜਖਾਨੇ ਬੰਦ ਹੋਣ ਤੋਂ ਬਾਅਦ ਹੁਣ ਭਾਜਪਾ ਸ਼ਾਸਤ ਹੋਰ ਸੂਬਿਆਂ-ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਅਤੇ ਉਤਰਾਖੰਡ ‘ਚ ਵੀ ਇਨ੍ਹਾਂ ‘ਤੇ ਰੋਕ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਨ ਚਮੜਾ ਉਦਯੋਗ ਦੀ ਚਿੰਤਾ ਵਧ ਗਈ ਹੈ। ਉੱਤਰ ਪ੍ਰਦੇਸ਼ ‘ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਹੁਕਮ ਤੋਂ ਬਾਅਦ ਜਿੱਥੇ ਗੈਰ-ਕਾਨੂੰਨੀ ਬੂਚੜਖਾਨਿਆਂ ‘ਤੇ ਤਾਲਾ ਲਟਕ ਗਿਆ ਹੈ, ਉੱਥੇ ਹੀ ਬਿਨਾਂ ਲਾਈਸੈਂਸ ਦੇ ਗਲੀ-ਮੁਹੱਲਿਆਂ ‘ਚ ਚੱਲਣ ਵਾਲੀਆਂ ਮਾਸ ਦੀਆਂ ਦੁਕਾਨਾਂ ਵੀ ਬੰਦ ਹੋ ਗਈਆਂ ਹਨ। ਇਸ ਦਾ ਅਸਰ ਪਸ਼ੂਆਂ ਦੀ ਖੱਲ ਦੀਆਂ ਕੀਮਤਾਂ ‘ਤੇ ਪੈ ਰਿਹਾ, ਜੋ ਚਮੜਾ ਉਦਯੋਗ ਦਾ ਮੁੱਖ ਕੱਚਾ ਮਾਲ ਹੈ।
ਚਮੜੇ ਦਾ ਸਾਮਾਨ ਹੋਵੇਗਾ ਮਹਿੰਗਾ
ਦੇਸ਼ ਦੇ ਪ੍ਰਮੁੱਖ ਚਮੜਾ ਕੇਂਦਰ ‘ਚ ਸ਼ਾਮਲ ਕਾਨਪੁਰ ਸਮੇਤ ਪੂਰੇ ਸੂਬੇ ‘ਚ ਪਸ਼ੂਆਂ ਦੀ ਖੱਲ ਮਹਿੰਗੀ ਹੋਣ ਲੱਗੀ ਹੈ। ਹੁਣ ਖੱਲ ਦੀ ਕੀਮਤ 2,500 ਤੋਂ 2,600 ਰੁਪਏ ਤਕ ਪਹੁੰਚ ਗਈ ਹੈ, ਜਦੋਂ ਕਿ ਪਹਿਲਾਂ ਇਹ 2,200 ਤੋਂ 2,300 ਰੁਪਏ ‘ਚ ਆਸਾਨੀ ਨਾਲ ਮਿਲ ਜਾਂਦੀ ਸੀ। ਮੁੱਖ ਮੰਤਰੀ ਯੋਗੀ ਦੀ ਸਖਤ ਕਾਰਵਾਈ ਕਾਰਨ ਚਮੜਾ ਕਾਰੋਬਾਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਖੱਲ ਪਹਿਲਾਂ ਹੀ ਬਹੁਤ ਮਹਿੰਗੀ ਸੀ ਅਤੇ ਹੁਣ ਹੋਰ ਮਹਿੰਗੀ ਹੋਣ ਕਾਰਨ ਪ੍ਰੇਸ਼ਾਨੀ ਵੀ ਹੋਰ ਜ਼ਿਆਦਾ ਵਧ ਗਈ ਹੈ। ਇਸ ਕਾਰਨ ਤਾਂ ਚਮੜੇ ਦੇ ਸਾਮਾਨ ਮਹਿੰਗੇ ਹੋ ਜਾਣਗੇ ਅਤੇ ਘਰੇਲੂ ਬਾਜ਼ਾਰ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ‘ਚ ਮੁਕਾਬਲਾ ਕਰਨ ‘ਤੇ ਅਸਰ ਪਵੇਗਾ। ਇਕ ਕਾਰੋਬਾਰੀ ਮੁਤਾਬਕ ਚਮੜੇ ਦੀ ਸਭ ਤੋਂ ਜ਼ਿਆਦਾ ਵਰਤੋਂ ਜੁੱਤੀਆਂ ਬਣਾਉਣ ‘ਚ ਕੀਤੀ ਜਾਂਦੀ ਹੈ। ਉਨ੍ਹਾਂ ਮੁਤਾਬਕ, ਬੱਕਰੇ ਅਤੇ ਬੱਕਰੀ ਦੀ ਖੱਲ ਤੋਂ ਜੈਕੇਟ ਆਦਿ ਬਣਦੇ ਹਨ ਪਰ ਸੀਜ਼ਨ ਨਾ ਹੋਣ ਕਾਰਨ ਇਨ੍ਹਾਂ ਦੀ ਮੰਗ ਨਹੀਂ ਹੈ। ਇਸ ਲਈ ਇਨ੍ਹਾਂ ਖੱਲਾਂ ਦੇ ਮੁੱਲ ਨਹੀਂ ਵਧੇ ਹਨ।

ਗੁੰਡੇ ਦੀ ਤਰ੍ਹਾਂ ਵਤੀਰਾ ਕਰ ਰਿਹਾ ਹੈ ਏਅਰਲਾਈਨ- ਸ਼ਿਵ ਸੈਨਾ

2017_3image_15_29_173440000sena-ll

ਨਵੀਂ ਦਿੱਲੀ— ਸ਼ਿਵ ਸੈਨਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਏਅਰਲਾਈਨ ਕੰਪਨੀਆਂ ਗੁੰਡੇ ਦੀ ਤਰ੍ਹਾਂ ਵਤੀਰਾ ਕਰ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਤਾਂ ਜਹਾਜ਼ ‘ਚ ਸਵਾਰ ਹੋਣ ਦੇ ਰਹੀ ਹੈ ਪਰ ਆਮ ਲੋਕਾਂ ‘ਤੇ ਪਾਬੰਦੀ ਲਾ ਰਹੀ ਹੈ। ਸ਼ਿਵ ਸੈਨਾ ਨੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ‘ਤੇ ਏਅਰਲਾਈਨ ਕੰਪਨੀਆਂ ਨੇ ਪਾਬੰਦੀ ਲਾ ਰੱਖੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੇ ਯਾਤਰਾ ਪਾਬੰਦੀ ਦੇ ਮੁੱਦੇ ‘ਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਦੱਸਿਆ ਕਿ ਅਜੇ ਤੱਕ ਇਸ ਦੇਸ਼ ‘ਚ ਤਾਨਾਸ਼ਾਹੀ ਨਹੀਂ ਆਈ ਹੈ। ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਏਅਰ ਇੰਡੀਆ ਨੂੰ ਸੰਸਦ ਮੈਂਬਰ ਤੋਂ ਪਹਿਲਾਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਗਲਤ ਵਤੀਰਾ ਪਹਿਲਾਂ ਉਨ੍ਹਾਂ ਨੇ ਸ਼ੁਰੂ ਕੀਤਾ ਸੀ। ਪਾਰਟੀ ਦੇ ਨੇਤਾ ਸੰਜੇ ਰਾਊਤ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ,”ਗਾਇਕਵਾੜ ਨੇ ਕੀ ਕੀਤਾ ਹੈ? ਏਅਰਲਾਈਨਜ਼ ਕੰਪਨੀਆਂ ਦਾ ਰਵੱਈਆ ਮਾਫੀਆ ਅਤੇ ਗੁੰਡੇ ਦੀ ਤਰ੍ਹਾਂ ਹੈ। ਉਨ੍ਹਾਂ ਨੇ ਕਿਹਾ ਸੰਸਦ ਮੈਂਬਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਸੰਸਦ ਮੈਂਬਰ ਨੇ ਵੀ ਐੱਫ.ਆਈ.ਆਰ. ਦਰਜ ਕਰਵਾਈ ਹੈ। ਜਾਂਚ ਜਾਰੀ ਹੈ।”
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੰਸਦ ਮੈਂਬਰ ‘ਤੇ ਉਡਾਣ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ,”ਉਨ੍ਹਾਂ ‘ਤੇ ਉਡਾਣ ਪਾਬੰਦੀ ਨਹੀਂ ਲਾਈ ਜਾਣੀ ਚਾਹੀਦੀ। ਕੀ ਉਹ ਅੱਤਵਾਦੀ ਹਨ? ਅੱਤਵਾਦੀ, ਅੰਡਰਵਰਲਡ ਡਾਨ ਅਤੇ ਭ੍ਰਿਸ਼ਟ ਵਿਅਕਤੀ ਏਅਰਲਾਈਨ ‘ਤੇ ਯਾਤਰਾ ਕਰਪ ਸਕਦਾ ਹੈ ਪਰ ਇਕ ਸੰਸਦ ਮੈਂਬਰ ਜੋ ਕਿ ਸਾਧਾਰਣ ਆਦਮੀ ਹੈ, ਉਹ ਯਾਤਰਾ ਨਹੀਂ ਕਰ ਸਕਦਾ ਹੈ।” ਉਨ੍ਹਾਂ ਨੇ ਕਿਹਾ,”ਐੱਫ.ਆਈ.ਆਰ. ਦਰਜ ਹੋ ਚੁਕੀ ਹੈ ਅਤੇ ਅਜੇ ਤੱਕ ਜਾਂਚ ਪੂਰੀ ਨਹੀਂ ਹੋਈ ਹੈ। ਕਿਸ ਨੇ ਕੀ ਕੀਤਾ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ. ਇਸ ਦੇਸ਼ ‘ਚ ਅਜੇ ਤੱਕ ਤਾਨਾਸ਼ਾਹੀ ਦੀ ਸ਼ੁਰੂਆਤ ਨਹੀਂ ਹੋਈ ਹੈ। ਜੇਕਰ ਉਹ ਕਿਸੇ ਹੋਰ ਦੇ ਦਬਾਅ ‘ਚ ਅਜਿਹਾ ਕਰ ਰਹੇ ਹਨ ਤਾਂ ਇਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕੇਗਾ।”

ਮੁਸ਼ਕਲ ‘ਚ ਫਸੇ ਨੀਤੀਸ਼ ਦੇ ‘ਪੀ.ਕੇ’

2017_3image_15_31_2270200002017_3image_14_17_504309991bihar-ll-ll

ਪਟਨਾ— ਨੀਤੀਸ਼ ਕੁਮਾਰ ਦੇ ਸਲਾਹਕਾਰ ਅਤੇ ਬਿਹਾਰ ਵਿਕਾਸ ਮਿਸ਼ਨ ਦੇ ਕਰਤਾ-ਧਰਤਾ ਪ੍ਰਸ਼ਾਂਤ ਕਿਸ਼ੋਰ ਮੁਸ਼ਕਲਾਂ ‘ਚ ਫਸਦੇ ਦਿੱਖ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਕਿੱਥੇ ਹਨ ਇਹ ਸਵਾਲ ਭਾਜਪਾ ਨੇਤਾ ਸੁਸ਼ੀਲ ਮੋਦੀ ਵਾਰ-ਵਾਰ ਨੀਤੀਸ਼ ਕੁਮਾਰ ਤੋਂ ਪੁੱਛ ਰਹੇ ਹਨ ਪਰ ਹੁਣ ਇਸ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਬਿਹਾਰ ਦੇ ਹੀ ਰਾਜੇਸ਼ ਕੁਮਾਰ ਜੈਸਵਾਲ ਨਾਮ ਦੇ ਵਿਅਕਤੀ ਨੇ ਪ੍ਰਸ਼ਾਂਤ ਕਿਸ਼ੋਰ ਖਿਲਾਫ ਸੁਪਰੀਮ ਕੋਰਟ ‘ਚ’ ਕਿਉਂ ਵਾਰੰਟੋ’ ਦਾਖ਼ਲ ਕੀਤਾ ਹੈ। ਇਸ ‘ਚ ਸੰੰਵਿਧਾਨ ਦੀਆਂ ਕੁਝ ਧਾਰਾਵਾਂ ਦਾ ਜ਼ਿਕਰ ਕਰਕੇ ਇਹ ਸਵਾਲ ਚੁੱਕਿਆ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਦੇ ਅਹੁੱਦੇ ‘ਤੇ ਕਿਉਂ ਬਹਾਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜ਼ਾ ਕਿਉਂ ਦਿੱਤਾ ਗਿਆ।
ਜੇਕਰ ਪ੍ਰਸ਼ਾਂਤ ਕਿਸ਼ੋਰ ਦਾ ਇਹ ਅਹੁੱਦਾ ਦਿੱਤਾ ਵੀ ਹੈ ਤਾਂ ਨਿਯਮ ਇਹ ਕਹਿੰਦਾ ਹੈ ਕਿ ਜੇਕਰ 6 ਮਹੀਨੇ ਤੱਕ ਮੰਤਰੀ ਪਰਿਸ਼ਦ ਦਾ ਕੋਈ ਮੈਂਬਰ ਜੇਕਰ ਮੰਤਰੀ ਮੰਡਲ ਦੇ ਨਾਮ ‘ਚ ਹਿੱਸਾ ਨਹੀਂ ਲਵੇਗਾ ਤਾਂ ਉਨ੍ਹਾਂ ‘ਤੇ ਕਾਰਵਾਈ ਹੋਵੇਗੀ। ਰਾਜੇਸ਼ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਜਦੋਂ ਤੋਂ ਬਿਹਾਰ ਵਿਕਾਸ ਮਿਸ਼ਨ ਦੇ ਕਰਤਾ-ਧਰਤਾ ਬਣੇ ਹਨ ਅਤੇ ਰਾਜ ਮੰਤਰੀ ਦਾ ਦਰਜ ਉਨ੍ਹਾਂ ਨੂੰ ਮਿਲਿਆ ਹੈ, ਉਦੋਂ ਤੋਂ ਉਹ ਇਕ ਵਾਰ ਵੀ ਮੰਤਰੀ ਪਰਿਸ਼ਦ ਦੇ ਕਿਸੀ ਵੀ ਮੀਟਿੰਗ ‘ਚ ਸ਼ਾਮਲ ਨਹੀਂ ਹੋਏ ਹਨ ਅਤੇ ਨਾ ਹੀ ਬਿਹਾਰ ਵਿਕਾਸ ਮਿਸ਼ਨ ਦੇ ਦਫਤਰ ‘ਚ ਆਏ ਹਨ।
ਕਿਉਂ ਵਾਰੰਟੋ ਤੋਂ ਮਤਲਬ ਅਜਿਹੇ ਵਾਰੰਟ ਤੋਂ ਹੁੰਦਾ ਹੈ ਸਰਕਾਰ ਨੂੰ ਟੈਕਸ ਦੇਣ ਵਾਲਾ ਵਿਅਕਤੀ ਹਾਈ ਕੋਰਟ ਜਾਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਸਕਦਾ ਹੈ। ਧਾਰਾ 32 ਦੇ ਤਹਿਤ ਰਾਜੇਸ਼ ਨੇ ਇਹ ਪਟੀਸ਼ਨ ਸੁਪਰੀਮ ਕੋਰਟ ‘ਚ ਦਾਇਰ ਕੀਤੀ ਸੀ। ਇਨ੍ਹਾਂ ‘ਚ ਕਾਰਵਾਈ ਸੰਭਵ ਹੈ ਅਤੇ ਪੀ.ਕੇ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ‘ਤੇ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ।

ਨਾਇਡੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਮਸੀਹਾ, ਕਿਹਾ ਦੇਸ਼ ਨੂੰ ਮੋਦੀ ‘ਤੇ ਹੈ ਮਾਣ

2017_3image_15_57_4337600002017_3image_15_20_098194864naidu-ll-ll

ਨਵੀਂ ਦਿੱਲੀ— ਸੂਚਨਾ ਅਤੇ ਪ੍ਰਸਾਰਨ ਮੰਤਰੀ ਵੈਂਕਈਆ ਨਾਇਡੂ ਨੇ ਐੱਨ.ਡੀ.ਏ ਸਰਕਾਰ ਦੇ ਸੱਤਾ ‘ਚ 3 ਸਾਲ ਪੂਰੇ ਹੋਣ ‘ਤੇ ਇਕ ਪੱਤਰ ਲਿਖਿਆ ਹੈ, ਜਿਸ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਹਾਲ ‘ਚ ਹੋਈਆਂ ਚੋਣਾਂ ‘ਚ ਕਿਹਾ ਕਿ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕੀਤਾ ਹੈ। ਨਾਇਡੂ ਦੇ ਪੱਤਰ ‘ਚ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਸੀਹਾ’ ਦੇ ਰੂਪ ‘ਚ ਦੇਖਦੇ ਹਨ। ਕੈਬਿਨੇਟ ਮੰਤਰੀਆਂ ਨੂੰ ਲਿਖੇ ਗਏ ਸੰਬੋਧਨ ਪੱਤਰ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਸਾਨੂੰ ਸਾਰਿਆਂ ਦੇ ਲਈ ਹਾਲ ‘ਚ ਆਏ ਚੋਣਾਂ ਦੇ ਨਤੀਜਿਆਂ ਤੋਂ ਵਧੀਆ ਕੁਝ ਨਹੀਂ ਹੋ ਸਕਦਾ, ਜਿਸ ‘ਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ‘ਤੇ ਇਕ ਵਾਰ ਫਿਰ ਭਰੋਸਾ ਕੀਤਾ ਹੈ।
ਨਾਇਡੂ ਨੇ ਲਿਖਿਆ ਕਿ ਦੇਸ਼ ਦੀ ਮਨੋਦਸ਼ਾ ਪੂਰੀ ਤਰ੍ਹਾਂ ਨਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ‘ਚ ਹਨ। ਲੋਕ ਉਨ੍ਹਾਂ ਨੂੰ ਆਪਣਾ ਮਸੀਹੇ ਦੇ ਤੌਰ ‘ਤੇ ਦੇਖਦੇ ਹਨ। ਸਾਨੂੰ ਸਾਰਿਆਂ ਨੂੰ ਮੋਦੀ ਦੀ ਟੀਮ ‘ਚ ਹੋਣ ਦਾ ਮਾਣ ਹੈ, ਜਿਨ੍ਹਾਂ ਦੀਆਂ ਹਰ ਕੋਸ਼ਿਸ਼ਾਂ ਨਾਲ ਲੱਖਾਂ ਲੋਕਾਂ ਦੀ ਕਿਸਮਤ ਬਦਲ ਗਈ, ਜਿਸ ਪਾਰਟੀ ਨੂੰ ਹੁਣ ਤੱਕ ਪਹਿਲੀਆਂ ਸਰਕਾਰਾਂ ਨਜ਼ਰ ਅੰਦਾਜ਼ ਕਰਦੀਆਂ ਰਹੀਆਂ, ਉਹ ਹੀ ਹੁਣ ਸਭ ਤੋਂ ਅੱਗੇ ਹਨ। ਪਿਛਲੇ ਸਾਲ ਮਾਰਚ ‘ਚ ਵੀ ਨਾਇਡੂ ਨੇ ਭਾਜਪਾ ਦੀ ਰਾਸ਼ਟਰੀ ਕਾਰਜ਼ਕਾਰੀ ‘ਚ ਮੋਦੀ ਨੂੰ ਭਾਰਤ ਦੇ ਲਈ ਭਗਵਾਨ ਦਾ ਤੋਹਫਾ ਅਤੇ ਗਰੀਬਾਂ ਦਾ ਮਸੀਹਾ ਦੱਸਿਆ ਸੀ।