ਅਕਾਲੀ ਦਲ ਵੱਲੋਂ ਸਿਆਸੀ ਦਖ਼ਲ ਬੰਦ ਨਾ ਕਰਨ ‘ਤੇ ਕਾਨੂੰਨੀ ਰਸਤਾ ਅਪਣਾਏਗੀ ਕਾਂਗਰਸ-ਹੰਸ

ਚੰਡੀਗੜ੍ਹ, -ਹਿੰਦੀ ਫਿਲਮ ਉੜਤਾ ਪੰਜਾਬ ਨੂੰ ਸਰਟੀਫਿਕੇਸ਼ਨ ‘ਤੇ ਸ਼੍ਰੋਮਣੀ ਅਕਾਲੀ ਦਲ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਮਾਮਲੇ ‘ਚ ਕਾਂਗਰਸ ਕਾਨੰੂਨੀ ਸਹਾਰਾ ਲਵੇਗੀ | ਇਸ ਗੱਲ ਦਾ ਪ੍ਰਗਟਾਵਾ ਕਾਂਗਰਸੀ ਆਗੂ ਹੰਸ ਰਾਜ ਹੰਸ ਨੇ ਕਰਦਿਆਂ ਕਿਹਾ ਕਿ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਿਆਸੀ ਪਾਰਟੀਆਂ ਮਨੋਰੰਜਨ ਇੰਡਸਟਰੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਫਿਲਮ ‘ਚ ਕੁਝ ਭੜਕਾਊ ਭਾਸ਼ਾ ਵਰਤੇ ਜਾਣ ਦਾ ਤਰਕ ਰੱਖਿਆ ਹੈ ¢ ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਬਹੁਤ ਸਾਰੀਆਂ ਫ਼ਿਲਮਾਂ ਆਈਆਂ ਹਨ, ਜਿਹੜੀਆਂ ਸੱਚਾਈ ਤੇ ਅਸਲੀ ਘਟਨਾਵਾਂ ‘ਤੇ ਆਧਾਰਿਤ ਹਨ¢ ਹੰਸ ਨੇ ਕਿਹਾ ਕਿ ਜੇ ਫਿਲਮ ਨੂੰ ਸਰਟੀਫਿਕੇਸ਼ਨ ਨਾ ਦਿੱਤੀ ਗਈ, ਤਾਂ ਕਾਂਗਰਸ ਪਾਰਟੀ ਇਸਨੂੰ ਰਿਲੀਜ਼ ਕਰਵਾਉਣ ਵਾਸਤੇ ਕਾਨੂੰਨੀ ਰਸਤਾ ਅਪਣਾਏਗੀ ¢ ਉਨ੍ਹਾਂ ਕਿਹਾ ਕਿ ਫਿਲਮ ਉੜਤਾ ਪੰਜਾਬ ਸੂਬੇ ‘ਚ ਨਸ਼ਿਆਂ ਦੇ ਮੁੱਦੇ ਉੱਪਰ ਆਧਾਰਿਤ ਹੈ, ਜਿਸਨੂੰ ਕਾਂਗਰਸ ਪਾਰਟੀ ਹਮੇਸ਼ਾ ਤੋਂ ਹਰੇਕ ਫ਼ਰੰਟ ‘ਤੇ ਚੁੱਕ ਰਹੀ ਹੈ ¢ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ¢ ਸੱਤਾਧਾਰੀ ਪਾਰਟੀ ਦੀ ਪ੍ਰੇਸ਼ਾਨੀ ਇਸ ਤੋਂ ਸਾਬਤ ਹੁੰਦੀ ਹੈ ਕਿ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਰੋਕਣ ਲਈ ਫਿਲਮ ਦੇ ਸਰਟੀਫਿਕੇਸ਼ਨ ਵਿਰੁੱਧ ਤਰਕ ਦਿੱਤੇ ਹਨ¢