ਅਰਜਨਟੀਨਾ ਦੀ ਫੁੱਟਬਾਲ ਟੀਮ ਨੇ ਦਰਜ ਕਰਵਾਈ ਚੋਰੀ ਦੀ ਸ਼ਿਕਾਇਤ

ਪਿਊਬੇਲਾ— ਰੀਓ ਓਲੰਪਿਕ ‘ਚ ਉਤਰ ਰਹੀ ਅਰਜਨਟੀਨਾ ਦੀ ਫੁੱਟਬਾਲ ਟੀਮ ਨੇ ਆਪਣੇ ਸਾਮਾਨ ਤੇ ਨਕਦੀ ਦੀ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਰਜਨਟੀਨਾ ਫੁੱਟਬਾਲ ਸੰਘ (ਏ. ਐੱਫ. ਏ.) ਦੇ ਉਪ ਪ੍ਰਧਾਨ ਕਲਾਊਡੀਓ ਤਾਪੀਆ ਨੇ ਦੱਸਿਆ ਕਿ ਰੀਓ ਓਲੰਪਿਕ ਲਈ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ ਤਹਿਤ ਜਦੋਂ ਟੀਮ ਇੱਥੇ ਇੱਕ ਦੋਸਤਾਨਾ ਮੈਚ ‘ਚ ਖੇਡਣ ਉਤਰੀ ਸੀ, ਉਸੇ ਦੌਰਾਨ ਇਹ ਚੋਰੀ ਹੋਈ। ਟੀਮ ਇੱਥੇ ਇਕ ਹੋਟਲ ‘ਚ ਠਹਿਰੀ ਹੋਈ ਸੀ, ਜਿਥੋਂ ਖਿਡਾਰੀਆਂ ਦਾ ਸਾਮਾਨ ਤੇ ਨਕਦੀ ਚੋਰੀ ਹੋ ਗਈ।