ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ 5 ਮੈਂਬਰ 4 ਕਿੱਲੋ ਸਮੈਕ ਸਮੇਤ ਕਾਬੂ

ਪਟਿਆਲਾ, – ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ‘ਤੇ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਮੁੰਬਈ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਹਰਿਆਣਾ ਸਮੇਤ ਹੋਰਨਾਂ ਕਈ ਸੂਬਿਆ ‘ਚ ਸਮੈਕ ਸਪਲਾਈ ਕਰਨ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ | ਜਿਨ੍ਹਾਂ ਤੋਂ ਪੁਲਿਸ ਨੇ 4 ਕਿੱਲੋ ਸਮੈਕ ਬਰਾਮਦ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ | ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਚ ਰਾਜਸਥਾਨ ਵਿਖੇ ਤਾਇਨਾਤ ਹੋਮਗਾਰਡ ਦਾ ਜਵਾਨ ਅਤੇ ਇੱਕ ਜੋੜਾ ਵੀ ਸ਼ਾਮਿਲ ਹੈ | ਇਸ ਗੱਲ ਦਾ ਪ੍ਰਗਟਾਵਾ ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ‘ਚ ਰਾਜਸਥਾਨ ਵਿਖੇ ਤਾਇਨਾਤ ਹੋਮਗਾਰਡ ਦਾ ਜਵਾਨ ਸੰਜੇ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਬੋਰਖੇੜੀ, ਨਈਮ ਪੁੱਤਰ ਨੂਰਦੀਨ ਤੇ ਉਸ ਦੀ ਪਤਨੀ ਮਮਤਾਜ ਵਾਸੀਆਨ ਗਾਜੀਆਬਾਦ, ਮੋਹਨ ਲਾਲ ਪੁੱਤਰ ਕਸੇ ਰਾਮ ਵਾਸੀ ਪਾਲਿਆਖੇੜੀ ਰਾਜਸਥਾਨ ਤੇ ਅਵਤਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤਰਨਤਾਰਨ ਦੇ ਨਾਂਅ ਸ਼ਾਮਿਲ ਹਨ | ਜਿਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਵੱਲੋਂ ਢੁੰਘਾਈ ਨਾਲ ਪੁੱਛਗਿੱਛ ਕਰਕੇ ਕਰਵਾਈ ਕੀਤੀ ਜਾ ਰਹੀ ਹੈ | ਆਈ.ਜੀ. ਉਮਰਾਨੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਭੂ ਪੁਲਿਸ ਵੱਲੋਂ ਡੀ.ਐਸ.ਪੀ. ਘਨੌਰ ਦੀ ਅਗਵਾਈ ਹੇਠਾਂ ਦਿੱਲੀ ਅੰਮਿ੍ਤਸਰ ਨੈਸ਼ਨਲ ਹਾਈਵੇ ‘ਤੇ ਨਾਕੇਬੰਦੀ ਦੌਰਾਨ ਇੱਕ ਬੱਸ ‘ਚੋਂ ਉੱਤਰੇ ਜੋੜੇ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਤੋਂ ਪੁਲਿਸ ਨੇ 4 ਕਿੱਲੋ ਸਮੈਕ ਬਰਾਮਦ ਕਰਕੇ ਪੁੱਛਗਿੱਛ ਸ਼ੁਰੂ ਕੀਤੀ | ਜਿਨ੍ਹਾਂ ਿਖ਼ਲਾਫ਼ ਪੁਲਿਸ ਵੱਲੋਂ ਥਾਣਾ ਸ਼ੰਭੂ ਵਿਖੇ ਨਸ਼ਾ ਐਕਟ ਤਹਿਤ ਮਾਮਲਾ ਦਰਜ ਕੀਤੀ ਗਿਆ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜੋੜਾ ਇਸ ਅੰਤਰਰਾਜੀ ਨਸ਼ਾ ਤਸਕਰ ਗਰੋਹ ‘ਚ ਬਤੌਰ ਕੋਰੀਅਰ ਕੰਮ ਕਰਦੇ ਹੋਏ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਯੂ.ਪੀ., ਮਹਾਰਾਸ਼ਟਰ ਤੱਕ ਸਪਲਾਈ ਪਹੁੰਚਾਉਂਦਾ ਹੈ | ਆਈ.ਜੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਥਾਣਾ ਸ਼ੰਭੂ ਦੇ ਮੁਖੀ ਪਰਮਿੰਦਰ ਸਿੰਘ ਵੱਲੋਂ ਕੀਤੀ ਗਈ, ਜਿਸ ‘ਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਸਰਹੱਦ ‘ਤੇ ਸਥਿਤ ਪਿੰਡ ਪਾਲਿਆਖੇੜੀ ਵਿਖੇ ਅਫ਼ੀਮ ‘ਚ ਕੈਮੀਕਲ ਮਿਲਾ ਕੇ ਸਮੈਕ ਤਿਆਰ ਕੀਤੀ ਜਾਂਦੀ ਹੈ ਜੋ ਕਿ ਬਾਅਦ ‘ਚ ਹੋਰਨਾਂ ਸੂਬਿਆਂ ‘ਚ ਸਪਲਾਈ ਕੀਤੀ ਜਾਂਦੀ ਹੈ | ਪਟਿਆਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰਾਜਸਥਾਨ ਵਿਖੇ ਤਾਇਨਾਤ ਹੋਮਗਾਰਡ ਦਾ ਜਵਾਨ ਸੰਜੇ ਕੁਮਾਰ ਤੇ ਉਸ ਦਾ ਸਾਥੀ ਸਮੈਕ ਨੂੰ ਕਥਿਤ ਤੌਰ ‘ਤੇ ਸਪਲਾਈ ਕਰਦੇ ਹਨ | ਉਨ੍ਹਾਂ ਦੱਸਿਆ ਕਿ ਹੋਮਗਾਰਡ ਦਾ ਜਵਾਨ ਆਪਣੀ ਵਰਦੀ ਪਾ ਕੇ ਦਿੱਲੀ, ਹਰਿਆਣਾ, ਯੂ.ਪੀ., ਮੱਧ ਪ੍ਰਦੇਸ਼ ਤੇ ਹੋਰਨਾਂ ਸੂਬਿਆ ‘ਚ ਵੀ ਸਪਲਾਈ ਕਰਦਾ ਸੀ | ਆਈ.ਜੀ. ਨੇ ਦੱਸਿਆ ਕਿ ਪੁਲਿਸ ਪੜਤਾਲ ਦੌਰਾਨ ਪਤਾ ਚੱਲਿਆ ਕਿ ਇਸ ਗਰੋਹ ਚ 3-4 ਹੋਰ ਵੀ ਵਿਅਕਤੀ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ |
ਆਈ.ਜੀ. ਨੇ ਦੱਸਿਆ ਕਿ ਪੁਲਿਸ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਡੰੂਘਾਈ ਨਾਲ ਪੁੱਛਗਿੱਛ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੇ ਬੈਂਕ ਖਾਤਿਆਂ ਦੇ ਲੈਣ ਦੇਣ ਤੋਂ ਪਤਾ ਚੱਲਿਆ ਕਿ ਕਥਿਤ ਦੋਸ਼ੀਆਂ ਦਾ ਨੈੱਟਵਰਕ ਕਿਹੜੇ-ਕਿਹੜੇ ਸੂਬਿਆਂ ਤਕ ਫੈਲਿਆ ਹੋਇਆ ਹੈ | ਉਨ੍ਹਾਂ ਦੱਸਿਆ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ, ਐਸ.ਪੀ. ਡੀ. ਪਰਮਜੀਤ ਸਿੰਘ ਗੋਰਾਇਆ, ਡੀ.ਐਸ.ਪੀ. ਡੀ. ਰਮਨਦੀਪ ਸਿੰਘ, ਡੀ.ਐਸ.ਪੀ. ਘਨੋਰ ਪਿ੍ਤਪਾਲ ਸਿੰਘ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਵੀ ਹਾਜ਼ਰ ਸੀ |
• ਕਾਨੂੰਨ ਅਫ਼ੀਮ ਦੀ ਖੇਤੀ ਕਰਨ ਵਾਲੇ ਖੇਤਾਂ ‘ਚੋਂ ਅਫ਼ੀਮ ਚੋਰੀ ਕਰ ਹੁੰਦੀ ਸੀ ਸਮੈਕ ਤਿਆਰ
ਪਟਿਆਲਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਮੈਂਬਰਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਕਾਰਵਾਈ ਕਰਨ ਨਾਲ ਪਤਾ ਚੱਲਿਆ ਕਿ ਜਿਹੜੇ ਸੂਬਿਆਂ ‘ਚ ਕਾਨੰੂਨ ਅਫ਼ੀਮ ਦੇ ਖੇਤੀ ਕੀਤੀ ਜਾਂਦੀ ਹੈ | ਉੱਥੋਂ ਹੀ ਅਫ਼ੀਮ ਚੋਰੀ ਕਰਕੇ ਉਸ ‘ਚ ਹੋਰ ਕੈਮੀਕਲ ਮਿਲਾ ਕੇ ਸਮੈਕ ਤਿਆਰ ਕੀਤੀ ਜਾਂਦੀ ਹੈ | ਜਿਸ ਤੋਂ ਬਾਅਦ ਉਹ ਹੋਰਨਾਂ ਸੂਬਿਆਂ ‘ਚ ਸਪਲਾਈ ਕੀਤੀ ਜਾਂਦੀ ਸੀ | ਇਸ ਗੱਲ ਦਾ ਪ੍ਰਗਟਾਵਾ ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤਿਆਰ ਕੀਤੀ ਗਈ ਸਮੈਕ ਵਿਸ਼ਵ ਪੱਧਰ ‘ਤੇ ਸਪਲਾਈ ਕੀਤੀ ਜਾਂਦੀ ਹੈ, ਜਿਸ ਦੀ ਕੀਮਤ ਲੱਖਾਂ ਤੋਂ ਸ਼ੁਰੂ ਹੁੰਦੇ ਹੋਏ ਅੰਤਰਰਾਸ਼ਟਰੀ ਬਾਜ਼ਾਰ ਤਕ ਪਹੰੁਚਦੇ ਹੋਏ ਕਰੋੜਾਂ ਰੁਪਏ ਬਣ ਜਾਂਦੀ ਹੈ