ਆਮਦਨ ਖੁਲਾਸਾ ਯੋਜਨਾ : ਭੁਗਤਾਨ ਨਾ ਕਰਨ ‘ਤੇ ਨਹੀਂ ਮਿਲੇਗੀ ਰਾਹਤ

ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਆਮਦਨ ਖੁਲਾਸਾ ਯੋਜਨਾ ਅਧੀਨ ਕਾਲੇ ਧਨ ਦੀ ਘੋਸ਼ਣਾ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਦੇਣ ਤੋਂ ਨਾਂਹ ਕੀਤੀ ਹੈ, ਜਿਨ੍ਹਾਂ ਨੇ ਵਿਅਕਤੀਗਤ ਸਮੱਸਿਆਵਾਂ ਜਾਂ ਨਕਦੀ ਦੀ ਕਮੀ ਕਾਰਨ ਟੈਕਸ ਅਤੇ ਜ਼ੁਰਮਾਨੇ ਦੀ ਪਹਿਲੀ ਕਿਸ਼ਤ ਨਿਰਧਾਰਿਤ ਸਮਾਂ ਹੱਦ ‘ਚ ਜਮ੍ਹਾ ਨਹੀਂ ਕੀਤੀ ਹੈ।
ਬੋਰਡ ਨੇ ਇਹ ਸਾਫ਼ ਕੀਤਾ ਹੈ ਕਿ 30 ਨਵੰਬਰ 2016 ਦੀ ਸਮਾਂ ਹੱਦ ਤੱਕ ਭੁਗਤਾਨ ਨਾਂਹ ਦੇਣ ਨੂੰ ਲੈ ਕੇ ਮੁਆਫੀ ਦੇਣਾ ਆਮਦਨ ਖੁਲਾਸਾ ਯੋਜਨਾ ਅਧੀਨ ਘੋਸ਼ਣਾ ਕਰਨ ਵਾਲੇ ਉਨ੍ਹਾਂ ਲੋਕਾਂ ਵੱਲੋਂ ਆਖਰੀ ਤਾਰੀਖ ‘ਚ ਕੁਝ ਛੋਟ ਦਿੱਤੇ ਜਾਣ ਦੀ ਮੰਗ ਤੋਂ ਬਾਅਦ ਸੀ.ਬੀ.ਡੀ.ਟੀ. ਨੇ ਇੱਕ ਹੁਕਮ ਜਾਰੀ ਕਰਕੇ ਚੀਜ਼ਾ ਸਪੱਸ਼ਟ ਕੀਤੀਆਂ ਹਨ। ਇਹ ਉਹ ਲੋਕ ਸੀ, ਜਿਨÎ੍ਹਾਂ ਨੇ ਪਹਿਲੀ ਕਿਸ਼ਤ ਅਧੀਨ ਟੈਕਸ ਦਾ ਭੁਗਤਾਨ ਪਿਛਲੇ ਸਾਲ 30 ਨਵੰਬਰ ਤੋਂ ਬਾਅਦ ਕੀਤਾ ਜਾਂ ਭੁਗਤਾਨ ਹੀਂ ਨਹੀਂ ਕੀਤਾ। ਬੋਰਡ ਨੇ ਕਿਹਾ ਕਿ ਜਦੋਂ ਜ਼ਿਆਦਾ ਘੋਸ਼ਣਾਵਾਂ ਵੇ ਨਿਰਧਾਰਿਤ ਸਮਾਂ ਹੱਦ ਦਾ ਪਾਲਣ ਕੀਤਾ। ਅਜਿਹੇ ‘ਚ ਆਈ.ਡੀ.ਐੱਸ ਦੇ ਤਹਿਤ ਕੁਝ ਦੇ ਭੁਗਤਾਨ ‘ਚ ਦੇਰੀ ਲਈ ਮੁਆਫੀ ਜਾਂ ਉਸ ਨੂੰ ਸੁਗਮ ਬਣਾਉਣ ਲਈ ਸਮਾਂ ਹੱਦ ਵਧਾਉਣ ਦੀ ਮੰਗ ਨੂੰ ਮਨਾਉਣ ਦਾ ਮਤਲਬ ਹੋਵੇਗਾ ਕਿ ਸਿਰਫ਼ ਕੁਝ ਲੋਕਾਂ ਨਾਲ ਨਰਮ ਰੁੱਖ ਦਿਖਾਉਣ ਸੀ.ਬੀ.ਡੀ.ਟੀ. ਨੇ ਹੁਕਮ ‘ਚ ਕਿਹਾ,’ ਆਈ.ਡੀ.ਐੱਸ ਦੇ ਤਹਿਚ ਦੇਰੀ ਨਾਲ ਭੁਗਤਾਨ ‘ਤੇ ਵਿਆਜ਼ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਇਸ ਲਈ ਡਿਫਾਲਟਰਾਂ ਨੂੰ ਮੁਆਫੀ ਦੇਣ ਉਨ੍ਹਾਂ ਘੋਸ਼ਣਾਵਾਂ ਨਾਲ ਭੇਦਭਾਵ ਹੋਵੇਗਾ, ਜਿਨ੍ਹਾਂ ਨੇ ਨਿਰਧਾਰਿਤ ਸਮਾਂ ਹੱਦ ਦੀ ਪਾਲਣਾ ਕੀਤੀ।’