ਇੰਡੀਅਨ ਆਇਲ ਵੱਲੋਂ ਘਰੇਲੂ ਗੈਸ ਖਪਤਕਾਰ ਸੁਰੱਖਿਆ ਸੈਮੀਨਾਰ

ਮੋਗਾ, -ਮੋਗਾ ਦੇ ਔਰਬਿਟ ਹੋਟਲ ਵਿਚ ਇੰਡੀਅਨ ਆਇਲ ਐੱਲ.ਪੀ. ਜੀ.ਗੈਸ ਜਲੰਧਰ ਦੇ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਆ ਰਹੀ ਸਮੱਸਿਆਵਾਂ ਤੇ ਉਨ੍ਹਾਂ ਦੀ ਰੋਕਥਾਮ ਲਈ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਜਿੰਨਾਂ ਵਿਚ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ ਅਤੇ ਮੋਗਾ ਤੋਂ ਆਏ ਹੋਏ ਗੈਸ ਚੁੱਲ੍ਹਾ ਦੇ ਮਕੈਨਿਕ ਜੋ ਕੰਪਨੀ ਵੱਲੋਂ ਹੀ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਨੂੰ ਨਵੀਂਆਂ ਤਕਨੀਕਾਂ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਦੌਰਾਨ ਉਨ੍ਹਾਂ ਨਾਲ ਸਾਂਝੀਆਂ ਕਰਨ ਦੇ ਨਾਲ ਨਾਲ ਜਾਣਕਾਰੀ ਵੀ ਦਿੱਤੀ | ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ‘ਤੇ ਰਾਜੀਵ ਪਟੇਲ, ਚੀਫ਼ ਏਰੀਆ ਮੈਨੇਜਰ, ਯਸ਼ਪਾਲ ਵਰਮਾ ਡਿਪਟੀ ਏਰੀਆ ਮੈਨੇਜਰ, ਸਤੀਸ਼ ਚਾਵਲਾ ਡਿਪਟੀ ਸੇਲ ਮੈਨੇਜਰ ਮੋਗਾ ਪੁੱਜੇ | ਇਸ ਮੌਕੇ ‘ਤੇ ਅਧਿਕਾਰੀਆਂ ਵੱਲੋਂ ਕੰਪਨੀ ਦੇ ਮਾਹਿਰ ਮਕੈਨਿਕਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਮੋਗਾ ਸੇਲ ਦੇ ਡਿਸਟੀਬਿਊਟਰ ਅਵਿਨਾਸ਼ ਗਰਗ, ਮੋਗਾ ਗੈਸ ਸਰਵਿਸ ਦੇ ਹਰੀਸ਼ ਸੇਠੀ, ਸੇਠੀ ਗੈਸ ਸਰਵਿਸ ਦੇ ਪਰਮਿੰਦਰ ਸਿੰਘ, ਫਗੜਾਵਾ ਅਤੇ ਤਰਨਜੀਤ ਸਿੰਘ ਮੋਗਾ ਆਦਿ ਹਾਜ਼ਰ ਸਨ |