ਐਸ.ਡੀ.ਐਮ. ਨਕੋਦਰ ਨੇ ਨਵੀਂ ਦਾਣਾ ਮੰਡੀ ਵਿਖੇ ਕਣਕ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

16cty161

ਨਕੋਦਰ (ਧੀਮਾਨ) ਸ੍ਰੀ ਕੁਲਪ੍ਰੀਤ ਸਿੰਘ ਐਸ.ਡੀ.ਐਮ. ਨਕੋਦਰ ਅਤੇ ਸ੍ਰੀ ਤੇਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਨਕੋਦਰ ਵੱਲੋਂ ਨਵੀਂ ਦਾਣਾ ਮੰਡੀ ਨਕੋਦਰ ਦਾ ਦੌਰਾ ਕੀਤਾ ਗਿਆ। ਮੰਡੀ ਵਿਚ ਖਰੀਦ ਏਜੰਸੀ ਮਾਰਕਫੈੱਡ, ਪਨਸਪ, ਪੰਜਾਬ ਐਗਰੋ ਤੇ ਵੇਅਰ ਹਾਊਸ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 13,010 ਕੁਇੰਟਲ ਕਣਕ ਮੰਡੀ ਵਿੱਚ ਆ ਚੁੱਕੀ ਹੈ। ਜਿਸ ਵਿੱਚੋਂ 9,310 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਮਾਰਕਫੈੱਡ ਵੱਲੋਂ 3890 ਕੁਇੰਟਲ, ਵੇਅਰ ਹਾਊਸ ਵੱਲੋਂ 2580 ਕੁਇੰਟਲ, ਪਨਸਪ ਵੱਲੋਂ 540 ਕੁਇੰਟਲ ਅਤੇ ਪੰਜਾਬ ਐਗਰੋ ਵੱਲੋਂ 2300 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਮੰਡੀ ਵਿੱਚ ਕਣਕ ਦੀ ਲਿਫਟਿੰਗ ਵੀ ਨਾਲ ਦੀ ਨਾਲ ਹੋ ਰਹੀ ਹੈ। ਐਸ.ਡੀ.ਐਮ. ਵੱਲੋਂ ਗੱਲਬਾਤ ਦੌਰਾਨ ਕਿਹਾ ਗਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨ ਸ੍ਰੀ ਸਤਿਕਰਤਾਰ ਸਿੰਘ ਪੁੱਤਰ ਸ੍ਰੀ ਬਲਵੀਰ ਸਿੰਘ ਪਿੰਡ ਲੱਧੜਾਂ ਵੱਲੋਂ ਖਰੀਦ ਪ੍ਰਬੰਧਾਂ ਤੇ ਆਪਣੀ ਤਸੱਲੀ ਪ੍ਰਗਟਾਈ। ਇਸ ਮੌਕੇ ਸ੍ਰੀ ਕ੍ਰਿਸ਼ਨ ਛੇਤਰੀ ਮੰਡੀ ਸੁਪਰਵਾਈਜ਼ਰ, ਹਰਦੀਪ ਸਿੰਘ ਆਕਸਨ ਰਿਕਾਰਡਰ, ਅਮਿਤ ਗੁਲਾਟੀ ਮੈਨੇਜਰ ਮਾਰਕਫੈੱਡ ਅਤੇ ਮੰਡੀ ਦੇ ਆੜਤੀਏ ਮੱਘਰ ਸਿੰਘ, ਗੁਰਮੁੱਖ ਸਿੰਘ, ਭੁਪਿੰਦਰ ਸਿੰਘ ਭਿੰਦਾ, ਹਾਕਮ ਸਿੰਘ, ਸੁਖਵਿੰਦਰ ਸਿੰਘ ਅਤੇ ਸ੍ਰੀ ਬਲਕਾਰ ਸਿੰਘ ਆਦਿ ਹਾਜ਼ਰ ਸਨ।