ਕੀ ਗਰਭਅਵਸਥਾ ”ਚ ਪਪੀਤਾ ਖਾਣਾ ਹੁੰਦਾ ਹੈ ਹਾਨੀਕਾਰਨ?

ਗਰਭਅਵਸਥਾ ‘ਚ ਕੀ ਖਾਈਏ ਅਤੇ ਕੀ ਨਹੀਂ ਇਸ ਗੱਲ ਨੂੰ ਲੈ ਕੇ ਹਮੇਸ਼ਾ ਤੋਂ ਹੀ ਕਾਫੀ ਸਾਵਧਾਨੀ ਵਰਤੀ ਜਾਂਦੀ ਹੈ। ਉਸ ਸਮੇਂ ਸਰੀਰ ‘ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਇਸ ਲਈ ਸਭ ਤੋਂ ਜ਼ਿਆਦਾ ਖਾਣ-ਪੀਣ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਦੌਰਾਨ ਪਪੀਤਾ ਖਾਣ ਦੀ ਸਖਤ ਮਨਾਹੀ ਹੁੰਦੀ ਹੈ, ਮੰਨਿਆ ਜਾਂਦਾ ਹੈ ਕਿ ਇਸ ਨੂੰ ਖਾਣ ਨਾਲ ਗਰਭਪਾਤ ਤੱਕ ਹੋ ਸਕਦਾ ਹੈ ਅਤੇ ਇਸ ਨੂੰ ਗਰਭ ‘ਚ ਪਲ ਰਹੇ ਬੱਚੇ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਹੈ।
ਗਰਮ ਤਾਸੀਰ ਦੇ ਕਾਰਨ ਹੁੰਦਾ ਹੈ ਹਾਨੀਕਾਰਕ—ਹਾਲਾਂਕਿ ਇਸ ਗੱਲ ਨੂੰ ਲੈ ਕੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਵੱਖ-ਵੱਖ ਰਾਏ ਹੈ। ਦਰਅਸਲ ਪਪੀਤਾ ਗਰਮ ਕੁਦਰਤ ਦਾ ਹੁੰਦਾ ਹੈ ਅਤੇ ਇਸ ਦੀ ਵਰਤੋਂ ਪੇਟ ਸੰਬੰਧੀ ਰੋਗਾਂ ਜਾਂ ਕਬਜ਼ ਹੋਣ ‘ਤੇ ਪੇਟ ਸਾਫ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਦੇ ਚੱਲਦੇ ਇਹ ਮੰਨਿਆ ਜਾਂਦਾ ਹੈ ਕਿ ਗਰਮ ਤਾਸੀਰ ਹੋਣ ਦੇ ਕਾਰਨ ਗਰਭ ‘ਚ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪੱਕਿਆ ਹਇਆ ਪਪੀਤਾ ਹੈ ਫਾਇਦੇਮੰਦ—ਇਸ ਬਾਰੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਗਰਭਅਵਸਥਾ ‘ਚ ਪਪੀਤਾ ਖਾਧਾ ਜਾ ਸਕਦਾ ਹੈ, ਜੇਕਰ ਉਹ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਹੋਵੇ ਅਤੇ ਇਸ ਦੀ ਵਰਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਪਪੀਤਾ ਵਿਟਾਮਿਨ-ਸੀ ਅਤੇ ਅਤੇ ਵਿਟਾਮਿਨ-ਈ ਦਾ ਸਰੋਤ ਹੁੰਦਾ ਹੈ ਅਤੇ ਇਸ ‘ਚ ਫਾਈਬਰ ਦੇ ਨਾਲ ਹੀ ਫੋਲਿਕ ਐਸਿਡ ਵੀ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ ਜੋ ਫਾਇਦੇਮੰਦ ਹੈ। ਦੁੱਧ ਅਤੇ ਸ਼ਹਿਦ ਦੇ ਨਾਲ ਪਪੀਤੇ ਨੂੰ ਮਿਕਸ ਕਰਕੇ ਬਣਾਇਆ ਗਿਆ ਜੂਸ, ਕਾਫੀ ਪੌਸ਼ਟਿਕ ਹੁੰਦਾ ਹੈ, ਜੋ ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ।
ਕੱਚਾ ਪਪੀਤਾ ਹੁੰਦਾ ਹੈ ਹਾਨੀਕਾਰਕ—ਕੱਚਾ ਪਪੀਤਾ ਜੇਕਰ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਨਹੀਂ ਹੈ, ਜ਼ਰਾ ਵੀ ਕੱਚਾ ਹੈ ਤਾਂ ਇਹ ਬਹੁਤ ਹਾਨੀਕਾਰਕ ਹੁੰਦਾ ਹੈ। ਅੱਧਾ ਪੱਕਿਆ ਹੋਇਆ ਪਪੀਤਾ ਬਿਲਕੁੱਲ ਵੀ ਸੁਰੱਖਿਅਤ ਨਹੀਂ ਹੁੰਦਾ। ਇਕ ਖੋਜ ਮੁਤਾਬਕ ਕੱਚੇ ਜਾਂ ਅੱਧੇ ਪੱਕੇ ਹੋਏ ਪਪੀਤੇ ‘ਚ ਲੇਟੇਕਸ ਦੀ ਮਾਤਰਾ ਹੁੰਦੀ ਹੈ। ਇਹ ਲੇਟੇਕਸ ਬੱਚੇਦਾਨੀ ਦੇ ਸੰਕੁਚਣ ਲਈ ਜ਼ਿੰਮੇਦਾਰ ਹੋ ਸਕਦਾ ਹੈ। ਨਾਲ ਹੀ ਪਪੀਤੇ ਦੇ ਛਿਲਕੇ ਅਤੇ ਬੀਜ ਵੀ ਗਰਭਅਵਸਥਾ ‘ਚ ਮੌਜੂਦ ਹਾਨੀਕਾਰਕ ਹੋ ਸਕਦੇ ਹਨ। ਇਨ੍ਹਾਂ ਸਭ ਦੇ ਬਾਵਜੂਦ ਪਪੀਤੇ ਨੂੰ ਲੈ ਕੇ ਇਹ ਮੰਨਣਾ ਹੈ ਕਿ ਗਰਭਅਵਸਥਾ ‘ਚ ਇਸ ਦੀ ਵਰਤੋਂ ਪੂਰਣ ਰੂਪ ਨਾਲ ਹਾਨੀਕਾਰਕ ਹੁੰਦੀ ਹੈ। ਗਰਭਅਵਸਥਾ ‘ਚ ਪਪੀਤੇ ਦੀ ਵਰਤੋਂ ਨੂੰ ਲੈ ਕੇ ਵੱਖ-ਵੱਖ ਮਤ ਹਨ ਪਰ ਇਸ ਸਮੇਂ ਪਪੀਤੇ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸੰਪਕਰ ਜ਼ਰੂਰ ਕਰੋ।