ਕੈਂਸਰ ਬਾਰੇ ਹੋਈ ਇਕ ਖਾਸ ਖੋਜ, ਸੁਣ ਕੇ ਹੋਵੋਗੇ ਹੈਰਾਨ

default (2)

ਲੰਡਨ— ਅੱਜ ਤੋਂ 16 ਤੋਂ 18 ਲੱਖ ਸਾਲ ਪਹਿਲਾਂ ਦੇ ਇਨਸਾਨ ਦੇ ਪੈਰ ਦੀ ਇਕ ਹੱਡੀ ਦੇ ਕੈਂਸਰ ਪੀੜਤ ਹੋਣ ਦੇ ਸਬੂਤ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੈਂਸਰ ਆਧੁਨਿਕ ਯੁੱਗ ਦਾ ਸਰਾਪ ਨਹੀਂ ਹੈ ਸਗੋਂ ਇਸ ਨਾਲ ਸਾਡੇ ਬਜ਼ੁਰਗ ਵੀ ਜੂਝਦੇ ਰਹੇ ਹਨ। ਆਧੁਨਿਕ ਮਨੁੱਖ ਦੇ ਪੂਰਵਜ ‘ਹੋਮਿਨਿਨ’ ਲੱਖਾਂ ਸਾਲ ਪਹਿਲਾਂ ਦੱਖਣੀ ਅਫਰੀਕਾ ਵਿਚ ਰਹਿੰਦੇ ਸਨ। ਦੱਖਣੀ ਅਫਰੀਕਾ ‘ਚ ਵਿਰਾਸਤ ਵਿਚ ਸ਼ਾਮਿਲ ਸਵਾਰਟਕ੍ਰਾਂਸ ਵਿਚ 1960 ਤੋਂ 1980 ਵਿਚਾਲੇ ਕੀਤੀ ਗਈ ਖੁਦਾਈ ਦੌਰਾਨ ਇਕ ‘ਹੋਮਿਨਿਨ’ ਦੇ ਪੈਰ ਦੀ ਹੱਡੀ ਮਿਲੀ ਸੀ। ਉਸ ਸਮੇਂ ਹੱਡੀ ਵਿਚ ਕੈਂਸਰ ਦਾ ਪਤਾ ਨਹੀਂ ਲੱਗਾ ਪਰ ਜਦੋਂ ਉਸ ਦੀ ਜਾਂਚ ਅਮਰੀਕਾ ਦੇ ਫਲੋਰਿਡਾ ਵਿਚ ਖੋਜ ਕਰ ਰਹੇ ਵਿਦਿਆਰਥੀ ਨੇ ਕੀਤੀ ਤਾਂ ਇਸ ਦਾ ਪਤਾ ਲੱਗਾ। ਉਸ ਸਮੇਂ ਉਸ ਨੂੰ ਓਸਟੇਵਯਾਡ ਓਸਟੀਯੋਮਾ ਨਾਮਕ ਟਿਊਮਰ ਮੰਨਿਆ ਗਿਆ। ਬਾਅਦ ‘ਚ ਦੱਖਣੀ ਅਫਰੀਕਾ ਨਿਊਕਲੀਅਰ ਐਨਰਜੀ ਕਾਰਪੋਰੇਸ਼ਨ ਦੇ 2 ਵਿਗਿਆਨੀਆਂ ਨੇ ਇਸ ਹੱਡੀ ਨੂੰ ਹਾਈ ਰਿਜ਼ੋਲਿਊਸ਼ਨ ਐਕਸ-ਰੇ ਤਕਨੀਕ ਦੀ ਦ੍ਰਿਸ਼ਟੀ ਨਾਲ ਦੇਖਿਆ ਅਤੇ ਉਸ ਦੇ ਆਧਾਰ ‘ਤੇ ਆਪਣੀ ਖੋਜ ਬਾਰੇ ਲਿਖਿਆ। ਉਨ੍ਹਾਂ ਨੇ ਹੱਡੀ ਨੂੰ ਟੁਕੜਿਆਂ ਵਿਚ ਵੰਡਿਆ ਅਤੇ ਉਸ ਦੀ ਸਕੈਨਿੰਗ ਕੀਤੀ ਅਤੇ ਜੋਹਾਨਸਬਰਗ ਦੀ ‘ਯੂਨੀਵਰਸਿਟੀ ਆਫ ਵਿਟਵਾਟਰਸਰੈਂਡ’ ਨੇ ਸਕੈਨ ਨੂੰ ਆਖਰੀ ਰੂਪ ਦਿੱਤਾ। ਉਨ੍ਹਾਂ ਪਾਇਆ ਕਿ ਹੱਡੀ ਵਿਚ ਟਿਊਮਰ ਨਹੀਂ ਸਗੋਂ ਕੈਂਸਰ ਹੈ। ਛਪੀ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਕੈਂਸਰ ਜੀਵਨਸ਼ੈਲੀ ਵਿਚ ਆਏ ਬਦਲਾਅ ਜਾਂ ਪ੍ਰਦੂਸ਼ਣ ਕਾਰਨ ਨਹੀਂ ਹੁੰਦਾ।