ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ..ਮਾਪਿਅਾਂ ਨੂੰ ਸੱਦਣ ਲੲੀ ਖੁੱਲੇ ਫਾਰਮ, ਜਲਦੀ ਕਰੋ ਅਪਲਾੲੀ

ਟੋਰਾਂਟੋ— ਕੈਨੇਡਾ ਵਿਚ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸੱਦਣ ਲਈ ਆਨਲਾਈਨ ਵੈੱਬ ਫਾਰਮ ਸਿਸਟਮ ਖੋਲ੍ਹ ਦਿੱਤਾ ਗਿਆ ਹੈ। 3 ਜਨਵਰੀ, 2017 ਤੋਂ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸਪਾਂਸਰ ਕਰਨ ਲਈ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ। ਇਹ ਵੈੱਬ ਫਾਰਮ ਸਿਸਟਮ 30 ਦਿਨਾਂ ਤੱਕ ਯਾਨੀ ਕਿ 2 ਫਰਵਰੀ, 2017 ਤੱਕ ਖੁੱਲ੍ਹਾ ਰਹੇਗਾ। ਇਸ ਤੋਂ ਬਾਅਦ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਜਾਵੇਗਾ ਅਤੇ ਚੁਣੇ ਗਏ 10000 ਬਿਨੈਕਾਰਾਂ ਨੂੰ ਅਪਲਾਈ ਕਰਨ ਲਈ ਸੱਦਾ ਭੇਜਿਆ ਜਾਵੇਗਾ। ਐਪਲੀਕੇਸ਼ਨ ਤਿਆਰ ਕਰਕੇ ਭੇਜਣ ਲਈ ਇਨ੍ਹਾਂ ਬਿਨੈਕਾਰਾਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਨੂੰ 2017 ਦੇ ਡਰਾਅ ਵਿਚ ਅਪਲਾਈ ਕਰਨ ਦਾ ਮੌਕਾ ਨਹੀਂ ਮਿਲੇਗਾ, ਉਨ੍ਹਾਂ ਨੂੰ 2018 ਵਿਚ ਦੁਬਾਰਾ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਬੀਤੇ ਸਾਲ 2017 ਦੇ ਪੇਰੇਂਟ ਐਂਡ ਗ੍ਰੈਂਡ ਪੇਰੇਂਟ ਪ੍ਰੋੋਗਰਾਮ ਲਈ ਅਪਲਾਈ ਕਰਨ ਦੇ ਤਰੀਕੇ ਵਿਚ ਤਬਦੀਲੀ ਕੀਤੀ ਸੀ। ਇਸ ਤੋਂ ਪਹਿਲਾਂ ਇਸ ਲਈ ਅਰਜ਼ੀਆਂ ਡਾਕ ਰਾਹੀਂ ਮੰਗਵਾਈਆਂ ਜਾਂਦੀਆਂ ਸਨ। ਇੱਥੇ ਜ਼ਰੂਰੀ ਹੈ ਕਿ ਇਹ 10 ਹਜ਼ਾਰ ਬਿਨੈਕਾਰ ਕੈਨੇਡੀਅਨ ਨਾਗਰਿਕ ਜਾਂ ਫਿਰ ਕੈਨੇਡਾ ਦੇ ਪੱਕੇ ਨਾਗਰਿਕ ਹੋਣੇ ਚਾਹੀਦੇ ਹਨ, ਜੋ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ। ਇਕ ਵਿਅਕਤੀ ਸਪਾਂਸਰਸ਼ਿਪ ਲਈ ਇਕ ਹੀ ਅਰਜ਼ੀ ਭਰ ਸਕਦਾ ਹੈ। ਇਸ ਤੋਂ ਇਲਾਵਾ ਇਕ ਤੋਂ ਜ਼ਿਆਦਾ ਡੁਪਲੀਕੇਟ ਅਰਜ਼ੀਆਂ ਡਿਲੀਟ ਕਰ ਦਿੱਤੀਆਂ ਜਾਣਗੀਆਂ।