ਕੈਨੇਡਾ ਵੱਸਣ ਦਾ ਅਹਿਮ ਮੌਕਾ

ਓਟਵਾ: ਕੈਨੇਡਾ ਸਰਕਾਰ ਨੇ ਤਿੰਨ ਲੱਖ ਪ੍ਰਵਾਸੀਆਂ ਨੂੰ ਦੇਸ਼ ਵਿੱਚ ਸੱਦਣ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਦੇਸ਼ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਹੋਰ ਵਧਾਉਣਾ ਹੋਵੇਗਾ। ਇਸ ਗੱਲ ਦਾ ਐਲਾਨ ਕੈਨੇਡਾ ਦੇ ਸ਼ਰਨਾਰਥੀ ਤੇ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕਲਮ ਨੇ ਕੀਤਾ ਹੈ। ਹਾਊਸ ਆਫ਼ ਕਾਮਨਜ਼ ਵਿੱਚ ਬੋਲਦੇ ਹੋਏ ਮੰਤਰੀ ਜੌਹਨ ਮੈਕਲਮ ਆਖਿਆ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਤਹਿਤ 3 ਲੱਖ ਪ੍ਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਜਾਵੇਗੀ।
ਯਾਦ ਰਹੇ ਕਿ ਲਿਬਰਲ ਸਰਕਾਰ ਨੂੰ ਇਮੀਗ੍ਰੇਸ਼ਨ ਦੀ ਮਾਮਲੇ ਵਿੱਚ ਕਾਫ਼ੀ ਨਰਮ ਮੰਨਿਆ ਜਾਂਦਾ ਹੈ। ਇਸ ਲਈ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਬਣਾਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਤਹਿਤ ਅਗਲੇ ਸਾਲ ਆਰਥਿਕ ਵਰਗ ਦੇ 1,60,600 ਲੋਕਾਂ ਨੂੰ ਕੈਨੇਡਾ ਵਿਚ ਸੱਦਿਆ ਜਾਵੇਗਾ।
ਇਨ੍ਹਾਂ ‘ਚ ਤਜਰਬੇਕਾਰ ਤੇ ਪ੍ਰਤਿਭਾਸ਼ਾਲੀ ਲੋਕ, ਬਿਜ਼ਨਸਮੈਨ ਤੇ ਦੇਖਭਾਲ ਦਾ ਕੰਮ ਕਰਨ ਵਾਲੇ ਲੋਕ ਸ਼ਾਮਲ ਹੋਣਗੇ। ਇਸ ਤਰ੍ਹਾਂ ਪਰਿਵਾਰਕ ਪ੍ਰੋਗਰਾਮ ਦੇ ਅਧੀਨ ਕੈਨੇਡਾ ਅਗਲੇ ਸਾਲ 80,000 ਲੋਕਾਂ ਨੂੰ ਸੱਦੇਗਾ। ਇਸ ਅਧੀਨ ਕੈਨੇਡਾ ਦੇ ਪਰਵਾਸੀ ਨਾਗਰਿਕ ਅਗਲੇ ਸਾਲ ਆਪਣੇ ਜੀਵਨ ਸਾਥੀ, ਬੱਚਿਆਂ, ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾ ਸਕਣਗੇ।
ਮਨੁੱਖੀ ਸ਼੍ਰੇਣੀ ਤਹਿਤ 55,800 ਲੋਕਾਂ ਨੂੰ ਕੈਨੇਡਾ ਵਿੱਚ ਸ਼ਰਨ ਮਿਲੇਗੀ। ਇਸ ਅਧੀਨ ਸ਼ਰਨਾਰਥੀ, ਸੁਰੱਖਿਆ ਹਾਸਲ ਕਰਨ ਵਾਲੇ ਲੋਕ ਤੇ ਹੋਰ 3600 ਲੋਕਾਂ ਕੈਨੇਡਾ ਆਉਣ ਦਾ ਮੌਕਾ ਮਿਲੇਗਾ