ਕੈਰੋਂ ਵੱਲੋਂ ਜਾਰੀ ਕੀਤੀ ਗਈ ਦੋ ਕਰੋੜ ਦੀ ਗ੍ਰਾਂਟ ਨਾਲ ਵਿਕਾਸ ਕਾਰਜ ਜੰਗੀ ਪੱਧਰ ‘ਤੇ ¸ਚੇਅ. ਮੀਰਾਂਕੋਟ

ਹਰੀਕੇ ਪੱਤਣ,-ਵਿਸ਼ਵ ਦੇ ਨਕਸ਼ੇ ‘ਤੇ ਅਹਿਮ ਸਥਾਨ ਰੱਖਦੇ ਕਸਬਾ ਹਰੀਕੇ ਪੱਤਣ ਲਈ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਜਾਰੀ ਕੀਤੀ ਦੋ ਕਰੋੜ ਰੁਪਏ ਦੀ ਗ੍ਰਾਟ ਨਾਲ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਤੇ ਵਿਕਾਸ ਪਖੋਂ ਕਸਬੇ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਨਸਪ ਪੰਜਾਬ ਦੇ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਨੇ ਠੇਕੇਦਾਰ ਅਜੀਤ ਸਿੰਘ ਪੈਟਰੋਲ ਪੰਪ ਵਾਲਿਆਂ ਦੇ ਗ੍ਰਹਿ ਵਿਖੇ ਮਹਿਰਾ ਬਿਰਾਦਰੀ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਮੁੱਚੇ ਪੱਟੀ ਹਲਕੇ ਦੇ ਸਰਵਪੱਖੀ ਵਿਕਾਸ ਵਾਸਤੇ ਸ: ਕੈਰੋਂ ਵੱਲੋਂ ਗ੍ਰਾਂਟਾਂ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ ਤੇ ਕਸਬਾ ਹਰੀਕੇ ਵਿਚ ਗਲੀਆਂ, ਨਾਲੀਆਂ, ਪੱਕੇ ਕਰਨ ਦਾ ਕੰਮ ਜਾਰੀ ਹੈ ਤੇ ਕੋਈ ਵੀ ਗਲੀ, ਨਾਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਇਕੱਠ ਦੌਰਾਨ ਮਹਿਰਾ ਬਿਰਾਦਰੀ ਵੱਲੋਂ ਚੇਅਰਮੈਨ ਮੀਰਾਂਕੋਟ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸਾਡੀ ਬਿਰਾਦਰੀ ਦੇ ਜੰਝ ਘਰ ਵਿਚ ਹਾਲ ਬਣਾਇਆ ਜਾਵੇ, ਪਾਣੀ ਦੀ ਮੋਟਰ ਲਗਵਾਈ ਜਾਵੇ ਅਤੇ ਗਲੀ ਪੱਕੀ ਕੀਤੀ ਜਾਵੇ | ਚੇਅਰਮੈਨ ਮੀਰਾਂਕੋਟ ਨੇ ਕਿਹਾ ਕਿ ਜੰਝ ਘਰ ਵਿਚ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੌਕੇ ਠੇਕੇਦਾਰ ਅਜੀਤ ਸਿੰਘ ਠੇਕੇਦਾਰ, ਇਕਬਾਲ ਸਿੰਘ, ਅਮਰਿੰਦਰ ਸਿੰਘ ਪੰਚਾਇਤ ਮੈਂਬਰ ਟੇਕ ਸਿੰਘ ਜੌਣੇਕੇ, ਬਲਬੀਰ ਸਿੰਘ, ਦਲਬੀਰ ਸਿੰਘ, ਗੁਰਭੇਜ ਸਿੰਘ, ਸਮਸ਼ੇਰ ਸਿੰਘ, ਕਿਰਪਾਲ ਸਿੰਘ, ਸੋਨੂੰ ਹਰੀਕੇ, ਹਰਪਾਲ ਸਿੰਘ, ਦਿਆਲ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |