ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਗੁਰਦਾਸਪੁਰ/ਮਛਰਾਲਾ (ਰਮੇਸ਼) ਬੀਤੇ ਦਿਨੀਂ ਬਾਬਾ ਕਿਕਰੀ ਵਾਲੇ ਯੂਥ ਕਲੱਬ ਦੇ ਪ੍ਰਧਾਨ ਗੁਰਦੀਪ ਕੁਮਾਰ ਜੀ ਦੀ ਅਗਵਾਈ ਹੇਠ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿਚ ਪਿੰਡ ਮਛਰਾਲਾ ਬੀ ਟੀਮ ਫਾਈਨਲ ਆਪਣੇ ਨਾਮ ਕਰ ਲਿਆ। ਪ੍ਰਧਾਨ ਗੁਰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਗਭਗ 6 ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਟੂਰਨਾਮੈਂਟ ਵਿੱਚ ਮਛਰਾਲਾ, ਮੱਲ੍ਹੀਆਂ, ਇਸੇਪੁਰ ਤੋਂ ਇਲਾਵਾ ਰੰਗੜ ਪਿੰਡੀ ਆਦਿ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਮੈਚ ਮਛਰਾਲਾ-ਬੀ ਅਤੇ ਕੋਹਲੀਆਂ ਟੀਮ ਦੇ ਵਿਚਕਾਰ ਹੋਇਆ ਅਤੇ ਮਛਰਾਲਾ-ਬੀ ਟੀਮ ਜੇਤੂ ਰਹੀ।