ਖੁਸ਼ਬੂ ਪੰਜਾਬ ਦੀ ਪੰਜਾਬੀ ਅਖਬਾਰ ਦੇ ਫਲੈਕਸ ਬੋਰਡ ਤੇ ਕਿਸੇ ਮਾੜੀ ਸੋਚ ਦੇ ਮਾਲਕ ਨੇ ਕੀਤਾ ਹਮਲਾ

IMG-20170218-WA0163

ਜੰਡਿਆਲਾ ਗੁਰੂ (ਰਾਕੇਸ਼ ਸੂਰੀ/ਨਰਿੰਦਰ ਸੂਰੀ/ ਪਿੰਕੂ ਆਨੰਦ) ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੀਆਂ ਕਲਮਾਂ ਅਤੇ ਕਲਮਾਂ ਵਾਲੇ ਜੋ ਸਮੇਂ- ਸਮੇਂ ਤੇ ਆਪਣੀ ਕਲਮ ਦੀ ਢਾਲ ਬਣਾਕੇ ਲੋਕਾਂ ਦੀ ਅਵਾਜ ਨੂੰ ਬੁਲੰਦ ਕਰਦੇ ਹਨ ਅਤੇ ਉਹਨਾਂ ਦੇ ਮਸਲੇ ਹੱਲ ਕਰਵਾਉਂਦੇ ਹਨ, ਪਰ ਪਿਛਲੇ ਕੁੱਝ ਸਮੇਂ ਤੋਂ ਕਲਮਾਂ ਦੇ ਵਣਜ਼ਾਰਿਆਂ ਤੇ ਹਮਲਿਆਂ ਵਿਚ ਵਾਧਾ ਹੋ ਰਿਹਾ ਹੈ ਤੇ ਹੁਣ ਕੁੱਝ ਨਾ ਸਮਝ ਲੋਕਾਂ ਦੀ ਮਾੜੀ ਕਰਤੂਤ ਨੇ ਪੱਤਰਕਾਰਾਂ ਵੱਲੋਂ ਲਗਾਏ ਗਏ ਫਲੈਕਸ ਬੋਰਡ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ। ਘਟਨਾ ਜੰਡਿਆਲਾ ਗੁਰੂ ਦੀ ਹੈ ਜਿੱਥੇ ਖੁਸ਼ਬੂ ਪੰਜਾਬ ਦੀ ਪੰਜਾਬੀ ਅਖਬਾਰ ਦੇ ਲੱਗੇ ਹੋਏ ਫਲੈਕਸ ਬੋਰਡ ਤੇ ਜੰਡਿਆਲਾ ਗੁਰੂ ਦੀ ਸਮੂਹ ਟੀਮ ਦੀਆਂ ਲੱਗੀਆਂ ਫੋਟੋਆਂ ਨੂੰ ਫਲੈਕਸ ਬੋਰਡ ਤੋਂ ਕੱਟ ਦਿੱਤਾ। ਫਲੈਕਸ ਬੋਰਡ ਨੂੰ ਨਿਸ਼ਾਨਾ ਬਣਾਉਣ ਵਾਲੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਬਹੁਤ ਹੀ ਘੱਟੀਆ ਅਤੇ ਬਹੁਤ ਹੀ ਮਾੜੀ ਸੋਚ ਦਾ ਮਾਲਕ ਹੋਵੇਗਾ। ਜੇਕਰ ਕਿਸੇ ਨੇ ਜਾਲਸੀ ਨਾਲ ਇਹ ਕਾਰਾ ਕੀਤਾ ਹੈ ਤਾਂ ਉਹ ਹਮੇਸ਼ਾ ਯਾਦ ਰੱਖੇ ਕੇ ਚੜਦੇ ਸੂਰਜ ਨੇ ਹਮੇਸ਼ਾ ਹੀ ਚੜਣਾ ਹੈ ਅਤੇ ਚੜਦਾ ਰਹੇਗਾ ਕਿਸੇ ਦੀ ਮਾੜੀ ਕਰਤੂਤ ਉਸਦਾ ਕਦੇ ਕੁੱਝ ਵਿਗਾੜ ਨਹੀਂ ਸਕਦੀ। ਇਸ ਘਟਨਾ ਦੀ ਜਾਣਕਾਰੀ ਖੁਸ਼ਬੂ ਪੰਜਾਬ ਦੀ ਟੀਮ ਵੱਲੋਂ ਜੰਡਿਆਲਾ ਗੁਰੂ ਪੁਲਿਸ ਨੂੰ ਦਿੱਤੀ ਗਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਅਜਿਹੀ ਮਾੜੀ ਕਰਤੂਤ ਕਰਨ ਵਾਲੇ ਦਾ ਪਤਾ ਲੱਗਣ ਤੇ ਉਸ ਤੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਪੱਤਰਕਾਰ ਭਾਈਚਾਰੇ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਪਤਾ ਲੱਗਣ ਤੇ ਬਖਸ਼ਿਆ ਨਹੀਂ ਜਾਵੇਗਾ।