ਗਰਮੀ ਵਿਚ ਕੀ ਖਾਈਏ, ਕੀ ਨਹੀਂ?

download (2)

ਗਰਮੀ ਵਿਚ ਸਰੀਰ ਨੂੰ ਪਾਣੀ ਦੀ ਲੋੜ ਜ਼ਿਆਦਾ ਪੈਂਦੀ ਹੈ ਤਾਂ ਕਿ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ। ਗਰਮੀ ਵਿਚ ਤੁਸੀਂ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਬੇਲ ਸ਼ਰਬਤ, ਅੰਬ ਦੇ ਸ਼ਰਬਤ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਗਰਮੀ ਦੀ ਤਪਸ਼ ਤੋਂ ਬਚਿਆ ਜਾ ਸਕੇ।
ਦਿਨ ਦੀ ਸ਼ੁਰੂਆਤ ਇਕ ਗਲਾਸ ਪਾਣੀ ਨਾਲ ਕਰੋ। ਘੱਟ ਚਰਬੀ ਵਾਲਾ ਭੋਜਨ ਖਾਓ, ਤਾਜ਼ੇ ਫਲ ਖਾਓ ਅਤੇ ਉਨ੍ਹਾਂ ਦਾ ਰਸ ਪੀਓ। ਇਸ ਨਾਲ ਪੂਰਾ ਦਿਨ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਸਲਾਦ ਵਿਚ ਖੀਰਾ, ਤਰ ਅਤੇ ਟਮਾਟਰ ਲਉ ਅਤੇ ਫਲਾਂ ਵਿਚ ਹਦਵਾਣਾ, ਖਰਬੂਜ਼ਾ, ਆੜੂ, ਖੁਰਮਾਨੀ, ਅੰਬ ਲਓ। ਪੁਦੀਨੇ, ਧਨੀਏ, ਪਿਆਜ਼ ਅਤੇ ਕੱਚੇ ਅੰਬ ਦੀ ਚਟਣੀ ਵੀ ਲਾਭਦਾਇਕ ਹੁੰਦੀ ਹੈ।
ਗਰਮੀਆਂ ਵਿਚ ਮਿਲਣ ਵਾਲੀਆਂ ਸਬਜ਼ੀਆਂ ਨਰਮ-ਮੁਲਾਇਮ ਅਤੇ ਨਮੀ ਨਾਲ ਭਰਪੂਰ ਹੁੰਦੀਆਂ ਹਨ, ਜਿਵੇਂ ਸੀਤਾਫਲ, ਲੌਕੀ, ਤੋਰੀ, ਖੀਰਾ,ਟਿੰਡਾ, ਪਰਮਲ, ਭਿੰਡੀ, ਚੌਲਾਈ ਆਦਿ। ਗਰਮੀਆਂ ਵਿਚ ਕੱਚੇ ਪਿਆਜ਼ ਦਾ ਸੇਵਨ ਜ਼ਰੂਰ ਕਰੋ। ਪਿਆਜ਼ ਲੂ ਤੋਂ ਬਚਾਉਂਦਾ ਹੈ ਅਤੇ ਸਰੀਰ ‘ਤੇ ਹੋਣ ਵਾਲੇ ਰੈਸ਼ੇਜ ਵਿਚ ਵੀ ਆਰਾਮ ਦਿਵਾਉਂਦਾ ਹੈ।
ਕੀ ਨਾ ਖਾਈਏ
ੲ ਕੈਫੀਨ ਦਾ ਸੇਵਨ ਨਾ ਕਰੋ। ਇਸ ਦੇ ਸੇਵਨ ਨਾਲ ਡੀਹਾਈਡ੍ਰੇਸ਼ਨ ਵਧਦਾ ਹੈ।
ੲ ਜ਼ਿਆਦਾ ਚਰਬੀ ਵਾਲਾ ਭੋਜਨ ਨਾ ਖਾਓ। ਦਿਨ ਭਰ ਸਰੀਰ ਸੁਸਤ ਬਣਿਆ ਰਹਿੰਦਾ ਹੈ।
ੲ ਮਸਾਲੇਦਾਰ ਭੋਜਨ ਨਾ ਕਰੋ। ਇਸ ਨਾਲ ਐਸੀਡਿਟੀ ਦੀ ਸਮੱਸਿਆ ਵਧਦੀ ਹੈ।
ੲ ਬੇਹਾ ਖਾਣਾ ਨਾ ਖਾਓ।
ੲ ਮਠਿਆਈਆਂ ਦਾ ਸੇਵਨ ਨਾ ਦੇ ਬਰਾਬਰ ਕਰੋ।
ੲ ਪ੍ਰੋਸੈਸਡ, ਡੱਬਾਬੰਦ ਖਾਧ ਪਦਾਰਥਾਂ ਦਾ ਸੇਵਨ ਵੀ ਨਾ ਕਰੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ੲ ਸਬਜ਼ੀਆਂ, ਫਲ ਅਤੇ ਬਚੇ ਹੋਏ ਖਾਧ ਪਦਾਰਥਾਂ ਨੂੰ ਤੁਰੰਤ ਫਰਿੱਜ ਵਿਚ ਰੱਖੋ।
ੲ ਕੱਚੇ ਮੀਟ ਅਤੇ ਪੱਕੇ ਹੋਏ ਮੀਟ ਦੀ ਵਰਤੋਂ ਜਲਦੀ ਕਰੋ। ਇਨ੍ਹਾਂ ‘ਤੇ ਬੈਕਟੀਰੀਆ ਜਲਦੀ ਪਣਪਦੇ ਹਨ।
ੲ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵਰਤੋਂ ਵੀ ਛੇਤੀ ਕਰੋ ਅਤੇ ਆਮ ਤਾਪਮਾਨ ਵਿਚ ਜ਼ਿਆਦਾ ਦੇਰ ਤੱਕ ਨਾ ਰੱਖੋ।
ੲ ਫਰਿੱਜ ਵਿਚੋਂ ਨਿਕਲਦੇ ਖਾਧ ਪਦਾਰਥਾਂ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਖਾਓ।
ੲ ਪਾਣੀ ਫਿਲਟਰ ਕਰਕੇ ਪੀਓ।
ੲ ਫਰਿੱਜ ਅਤੇ ਫਰੀਜ਼ਰ ਦਾ ਤਾਪਮਾਨ ਵੀ ਸਹੀ ਰੱਖੋ ਤਾਂ ਕਿ ਉਨ੍ਹਾਂ ਵਿਚ ਰੱਖੇ ਖਾਧ ਪਦਾਰਥ ਖਰਾਬ ਨਾ ਹੋਣ।