ਗ਼ਲਤ ਜ਼ਮਾਨਤ ਦੇਣ ਵਾਲੀ ਬੀਬੀ ਗਿ੍ਫ਼ਤਾਰ

ਮੋਗਾ, – ਛਿੰਦਰਪਾਲ ਕੌਰ ਪਤਨੀ ਚਰਨ ਸਿੰਘ ਵਾਸੀ ਸਾਧਾਂ ਵਾਲੀ ਮੋਗਾ ਖਿਲਾਫ ਅਦਾਲਤ ਵਿਚ ਗਲਤ ਜ਼ਮਾਨਤ ਦੇਣ ਕਾਰਨ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਛਿੰਦਰਪਾਲ ਕੌਰ ਮਾਣਯੋਗ ਅਦਾਲਤ ਗੌਰਵ ਗੁਪਤਾ ਪੀ.ਸੀ.ਐੱਸ. ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮੋਗਾ (ਨਿਊ ਕੋਰਟ) ਵਿਖੇ ਗਲਤ ਜਮਾਨਤ ਦੇਣ ਲੱਗੀ ਸੀ ਜਿਸ ਕਾਰਨ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ | ਮਾਣਯੋਗ ਅਦਾਲਤ ਦੇ ਹੁਕਮ ਅਨੁਸਾਰ ਛਿੰਦਰਪਾਲ ਕੌਰ ਖਿਲਾਫ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਮੁਕੱਦਮਾ ਦਰਜ ਕਰ ਲਿਆ ਹੈ |