ਗਿਲੋਅ ਛੋਟੀਆਂ-ਮੋਟੀਆਂ ਸਾਰੀਆਂ ਬੀਮਾਰੀਆਂ ਠੀਕ ਕਰ ਦੇਵੇਗਾ।

2016_7image_12_13_250340000gil-ll

ਜਲੰਧਰ — ਗਿਲੋਅ ਦੀ ਵੇਲ ਬਹੁਤ ਹੀ ਉਪਯੋਗੀ ਹੁੰਦੀ ਹੈ। ਇਸ ਦੇ ਪੱਤੇ ਦਾ ਅਕਾਰ ਪਾਨ ਦੇ ਪੱਤੇ ਦੀ ਤਰ੍ਹਾਂ ਹੁੰਦਾ ਹੈ। ਇਸ ‘ਚ ਬਹੁਤ ਸਾਰੇ ਗੁਣ ਹੁੰਦੇ ਹਨ ਜਿਸ ਕਰਕੇ ਆਯੂਰਵੇਦ ‘ਚ ਇਸ ਦਾ ਨਾਮ ਆਮ੍ਰਿਤਾ ਰੱਖਿਆ ਗਿਆ ਹੈ। ਬੁਖਾਰ ਲਈ ਇਹ ਬਹੁਤ ਵਧੀਆ ਹੈ। ਗਿਲੋਅ ਦੀ ਵੇਲ ਜੰਗਲਾਂ, ਖੇਤਾਂ, ਪਹਾੜਾਂ ਦੀਆਂ ਚੱਟਾਨਾਂ ਆਦਿ ਜਗ੍ਹਾ ‘ਤੇ ਆਮ ਹੁੰਦੀ ਹੈ। ਇਸ ਘਰ ‘ਚ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਸ ਨੂੰ ਜਿਸ ਪੇੜ ਨਾਲ ਲਗਾਇਆ ਜਾਂਦਾ ਹੈ ਉਸ ਦੇ ਗੁਣ ਵੀ ਇਸ ‘ਚ ਆ ਜਾਂਦੇ ਹਨ। ਜੇਕਰ ਇਸ ਨੂੰ ਨਿੰਮ ਦੇ ਪੇੜ ਨਾਲ ਲਗਾਇਆ ਜਾਵੇ ਤਾਂ ਨਿੰਮ ਦੇ ਗੁਣ ਵੀ ਇਸ ‘ਚ ਆ ਜਾਂਦੇ ਹਨ। ਇਹ ਇਕ ਦਵਾਈ ਹੈ ਅਤੇ ਇਸ ਦਾ ਰਸ ਪੀਣ ਨਾਲ ਸਰੀਰ ਦੀਆਂ ਅਨੇਕਾਂ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਇਹ ਡੇਂਗੂ, ਮਲੇਰਿਆ, ਕਫ, ਸ਼ੂਗਰ, ਕਿਡਨੀ, ਟੀ.ਬੀ. ਦਿਲ ਦੀ ਕਮਜ਼ੋਰੀ, ਪੀਲੀਆ ਆਦਿ ਕਈ ਬੀਮਾਰੀਆਂ ਠੀਕ ਕਰਦਾ ਹੈ
1. ਗਿਲੋਅ ਖੂਨ ਸਾਫ ਕਰਦਾ ਹੈ, ਦਿਲ ਦੇ ਰੋਗ ਲਈ ਵਧੀਆ ਹੈ। ਇਹ ਲੀਵਰ ਦੇ ਟਾਨਿਕ ਦਾ ਵੀ ਕੰਮ ਕਰਦਾ ਹੈ। ਇਹ ਪੀਲੀਆ ਲਈ ਵੀ ਵਧੀਆ ਇਲਾਜ ਹੈ।
2. ਰੋਜ਼ ਸਵੇਰੇ ਸ਼ਾਮ ਇਸ ਦਾ ਰਸ ਘਿਓ ਜਾਂ ਸ਼ਹਿਦ ਜਾਂ ਮਿਸ਼ਰੀ ਦੇ ਨਾਲ ਵਰਤੋਂ ਕਰਨ ਨਾਲ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ।
3. ਗੈਸ, ਜੋੜਾਂ ਦਾ ਦਰਦ, ਸਰੀਰ ਦਾ ਟੁੱਟਨਾ, ਬੁਢਾਪਾ ਲਈ ਇਕ ਚਮਚ ਚੂਰਣ ਘਿਓ ਨਾਲ ਲੈਣਾ ਚਾਹੀਦਾ ਹੈ।
4. ਗਿਲੋਅ ਦੇ ਚੂਰਣ ਨੂੰ ਸ਼ਹਿਦ ਦੇ ਨਾਲ ਖਾਣ ਨਾਲ ਕੱਫ ਦੀ ਸਮੱਸਿਆ ਅਤੇ ਸੋਂਠ ਦੇ ਨਾਲ ਖਾਣ ਨਾਲ ਗਠਿਆ ਰੋਗ ਠੀਕ ਹੁੰਦਾ ਹੈ।
5. ਗਿਲੋ ਅਤੇ ਅਸ਼ਵਗੰਧਾ ਨੂੰ ਦੁੱਧ ‘ਚ ਪਕਾ ਰੋਜ਼ ਖਾਣ ਨਾਲ ‘ਬੱਚੇ ਹੋਣ’ ਲਈ ਉਪਯੋਗੀ ਹੈ।
6. ਗਿਲੋ ਦਾ ਰਸ ਅਤੇ ਕਣਕ ਦੇ ਜਵਾਰੇ ਦਾ ਰਸ ਪਾਣੀ ‘ਚ ਮਿਲਾ ਕੇ ਖਾਲੀ ਪੇਟ ਪੀਣ ਨਾਲ ਖੂਨ ਦਾ ਕੈਂਸਰ ਠੀਕ ਹੁੰਦਾ ਹੈ।
7. ਗਿਲੋ ਅਤੇ ਕਣਕ ਦੇ ਜਵਾਰੇ ਦਾ ਰਸ ਤੁਲਸੀ ਅਤੇ ਨਿੰਮ ਦੇ 5-7 ਪੱਤੇ ਪੀਸ ਕੇ ਵਰਤੋਂ ਕਰਨ ਨਾਲ ਕੈਂਸਰ ‘ਚ ਲਾਭ ਹੁੰਦਾ ਹੈ।
8. ਟੀ. ਬੀ. ਰੋਗ ਲਈ ਗਿਲੋ ਦਾ ਸੱਤ, ਇਲਾਇਚੀ ਅਤੇ ਵੰਸ਼ਲੋਚਨ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਹੁੰਦਾ ਹੈ।
9. ਗਿਲੋਅ ਅਤੇ ਪੁਨਨਰਵਾ ਦਾ ਕਾੜ੍ਹਾ ਬਣਾ ਕੇ ਵਰਤੋਂ ਕਰਨ ਨਾਲ ਮਿਰਗੀ ਦੇ ਰੋਗ ‘ਚ ਫਾਇਦਾ ਦੇਵੇਗਾ।
10. ਇਕ ਚਮਚ ਗਿਲੋਅ ਦਾ ਚੂਰਣ, ਗੁੜ ਦੇ ਨਾਲ ਲੈਣ ਨਾਲ ਪਿੱਤ ਦੀ ਬੀਮਾਰੀ ‘ਚ ਸੁਧਾਰ ਹੁੰਦਾ ਹੈ ਅਤੇ ਕਬਜ਼ ਦੂਰ ਹੁੰਦੀ ਹੈ।
11. ਗਿਲੋਅ ਦੀ ਵੇਲ ਗਲੇ ਨਾਲ ਲਪੇਟਨ ਨਾਲ ਵੀ ਫਾਇਦਾ ਹੁੰਦਾ ਹੈ। ਗਿਲੋਅ ਦੇ ਕਾੜ੍ਹੇ ‘ਚ ਸ਼ਹਿਦ ਮਿਲਾ ਕੇ 3-4 ਵਾਰ ਪੀਣ ਨਾਲ ਪੀਲੀਆ ਰੋਗ ਠੀਕ ਹੋ ਜਾਂਦਾ ਹੈ। ਇਸ ਦੇ ਪੱਤਿਆ ਨੂੰ ਪੀਸ ਕੇ ਇਕ ਗਲਾਸ ਮੱਠਾ ‘ਚ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੋ ਜਾਂਦਾ ਹੈ।
12. ਗਿਲੋਅ ਨੂੰ ਪਾਣੀ ‘ਚ ਪੀਸ ਕੇ, ਕੋਸਾ ਕਰਕੇ ਦੋਨੋਂ ਕੰਨਾਂ ‘ਚ ਦਿਨ ‘ਚ ਦੋ ਵਾਰ ਪਾਉਣ ਨਾਲ ਕੰਨ ਦੀ ਮੈਲ ਨਿਕਲ ਜਾਂਦੀ ਹੈ। ਇਸ ਦਾ ਪੱਤਿਆਂ ਦਾ ਰਸ ਕੋਸਾ ਕਰਕੇ ਕੰਨ ‘ਚ ਪਾਉਣ ਨਾਲ ਕੰਨ ਦਰਦ ਠੀਕ ਹੋ ਜਾਂਦਾ ਹੈ।
13. ਇਸ ਦਾ ਰਸ ਸ਼ਹਿਦ ਦੇ ਨਾਲ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ।
14. ਮੱਠੇ ਦੇ ਨਾਲ ਗਿਲੋਅ ਦਾ 1 ਚਮਚ ਚੂਰਣ ਸਵੇਰੇ-ਸ਼ਾਮ ਲੈਣ ਨਾਲ ਬਵਾਸੀਰ ‘ਚ ਲਾਭ ਹੁੰਦਾ ਹੈ।
15. ਇਸ ਦੇ ਰਸ ਨੂੰ ਚਿਹਰੇ ਤੇ ਲਗਾਉਣ ਨਾਲ ਫੋੜੇ-ਫੁੰਸਿਆਂ, ਮੁਹਾਸੇ ਅਤੇ ਛਾਈਆਂ ਠੀਕ ਹੋ ਜਾਂਦੇ ਹਨ।