ਗੂਗਲ ਦਾ ਖਪਤਕਾਰ ਆਨਲਾਈਨ ਸੁਰੱਖਿਆ ਅਭਿਆਨ ਸ਼ੁਰੂ

2016_12image_11_39_499050000googleptil_6-ll

ਨਵੀਂ ਦਿੱਲੀ— ਆਨਲਾਈਨ ਸੁਰੱਖਿਆ ਦੇ ਬਾਰੇ ‘ਚ ਜਾਗਰੂਕਤਾ ਵਧਾਉਣ ਨੂੰ ਗੂਗਲ ਇੰਡੀਆ ਨੇ ਰਾਸ਼ਟਰੀ ਪੱਧਰ ‘ਤੇ ਡਿਜ਼ੀਟਲ ਰੂਪ ‘ਚ ਸੁਰੱਖਿਅਤ ਖਪਤਕਾਰ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਗੂਗਲ ਨੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਨਾਲ ਹਿੱਸੇਦਾਰੀ ਕੀਤੀ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਕਰਮਚਾਰੀਆਂ ਅਤੇ ਇੰਟਰਨੈੱਟ ਸੁਰੱਖਿਆ ‘ਤੇ ਰਾਸ਼ਟਰੀ ਖਪਤਕਾਰ ਹੈੱਲਪਲਾÂਨ ਸੰਗਠਨਾਂ, ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਕਰਮਚਾਰੀਆਂ ਅਤੇ ਇੰਟਰਨੈੱਟ ਸੁਰੱਖਿਆ ‘ਤੇ ਰਾਸ਼ਟਰੀ ਖਪਤਕਾਰ ਹੈੱਲਪਲਾਈਨ ਦੇ ਕਾਊਸਲਰਾਂ ਦੀ ਸਮੱਰਥਾ ਨਿਰਮਾਣ ‘ਤੇ ਕੇਂਦਰਿਤ ਹੋਵੇਗਾ। ਗੂਗਲ ਇੰਡੀਆ ਦੇ ਦੇਸ਼ ਮੁੱਖੀ ਚੇਤਨ ਕ੍ਰਿਸ਼ਨਾਸਵਾਮੀ ਨੇ ਬਿਆਨ ‘ਚ ਕਿਹਾ,’ਸਾਰੇ ਖੇਤਰਾਂ ‘ਚ ਡਿਜ਼ੀਟਲੀਕਰਨ ‘ਚ ਜ਼ੋਰਦਾਰ ਵਾਧੇ ਦਾ ਮੱਦੇਨਜ਼ਰ ਖਪਤਕਾਰਾਂ ਦੁਆਰਾ ਪ੍ਰਤੀਦਿਨ ਇੰਟਰਨੈੱਟ ‘ਤੇ ਕੀਤੇ ਜਾਣ ਵਾਲੇ ਕੰਮਾਂ ‘ਚ ਇੰਟਰਨੈੱਟ ਸੁਰੱਖਿਆ ਦਾ ਏਕੀਕਰਨ ਕੀਤਾ ਜਾਣਾ ਚਾਹੀਦਾ ਹੈ। ਇਹ ਅਭਿਆਨ ਜਨਵਰੀ, 2017 ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੇ ਤਹਿਤ ਦੇਸ਼ ਭਰ ‘ਚ 1,200 ਤੋਂ ਜ਼ਿਆਦਾ ਖਪਤਕਾਰ ਸੰਗਠਨਾਂ ਤੋਂ ਇਲਾਵਾ ਹਰ ਰਾਜ ਅਤੇ ਸੰਘੀ ਇਲਾਕੇ ਪ੍ਰਦੇਸ਼ ‘ਚ ਸਿਖਲਾਈ ਸਮੱਗਰੀ ਨਾਲ ਪਹੁੰਚਿਆ ਜਾਵੇਗਾ।