ਚਲਾਨ ਨਾ ਕਟਵਾਉਣ ਦੀ ਬਜਾਏ 171 ਲੋਕਾਂ ਨੇ ਲਿਖੇ ਟ੍ਰੈਫਿਕ ਰੂਲਜ਼ ‘ਤੇ ਲੇਖ

default

ਲੁਧਿਆਣਾ— ਮਹਾਨਗਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਟ੍ਰੈਫਿਕ ਵਿਭਾਗ ਕੋਈ ਨਾ ਕੋਈ ਨਵੀਂ ਗਾਈਡ ਲਾਈਨ ‘ਤੇ ਕੰਮ ਕਰਕੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਦੇ ਜੀ ਤੋੜ ਯਤਨ ਕਰ ਰਿਹਾ ਹੈ। ਅਜਿਹਾ ਹੀ ਟ੍ਰੈਫਿਕ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਾਨਗਰ ਦੇ ਵੱਖ-ਵੱਖ ਚੌਕਾਂ ‘ਤੇ ਨਾਕੇ ਲਗਾ ਕੇ ਬਿਨਾਂ ਹੈਲਮੇਟ, ਕਾਰ ‘ਚ ਬਿਨਾਂ ਸੀਟ ਬੈਲਟ ਦੇ, ਟ੍ਰਿਪਲ ਰਾਈਡਿੰਗ ਆਦਿ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਅਤੇ ਚਲਾਨ ਕੱਟਣ ਦੀ ਸੂਰਤ ‘ਚ ਉਨ੍ਹਾਂ ਤੋਂ ਟ੍ਰੈਫਿਕ ਨਿਯਮ ਫਾਲੋ ਕਰਨ ਲਈ ਪਾਠ ਪੜ੍ਹਾਇਆ ਅਤੇ 100 ਸ਼ਬਦਾਂ ਦਾ ਲੇਖ ਲਿਖਣ ਨੂੰ ਕਿਹਾ, ਜਿਸ ‘ਤੇ ਵਾਹਨ ਚਾਲਕਾਂ ਨੇ ਚਲਾਨ ਨਾ ਕੱਟਵਾਉਣ ਦੀ ਬਜਾਏ ਲੇਖ ਲਿਖਿਆ। ਇਸ ਮੁਹਿੰਮ ‘ਚ ਸਬ-ਇੰਸਪੈਕਟਰ ਕੁਲਵੰਤ ਸਿੰਘ ਮੱਲ੍ਹੀ, ਜ਼ੋਨ ਇੰਚਾਰਜ ਅਸ਼ਵਨੀ ਕੁਮਾਰ ਅਤੇ ਬਲਵਿੰਦਰ ਸੈਣੀ ਨੇ ਦੱਸਿਆ ਕਿ ਵਿਭਾਗ ਦਾ ਮੁੱਖ ਮਕਸਦ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਉਨ੍ਹਾਂ ਨੂੰ ਅਵੇਅਰ ਵੀ ਕਰਨਾ ਸੀ, ਜਿਸ ਨਾਲ ਨਿੱਤ ਦਿਨ ਹੋਣ ਵਾਲੇ ਰੋਡ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਵੀ ਨਿਜਾਤ ਮਿਲ ਸਕੇ।
ਇਸ ਮੁਹਿੰਮ ਨੂੰ ਜਾਰੀ ਰੱਖਣ ਲਈ ਏ. ਡੀ. ਸੀ. ਪੀ. ਟ੍ਰੈਫਿਕ ਧਰੁਵ ਦਹੀਆ ਨੇ ਦਿਸ਼ਾ-ਨਿਰਦੇਸ਼ ਦਿੱਤੇ ਸਨ ਅਤੇ ਉਨ੍ਹਾਂ ਦੇ ਕਹਿਣ ਮੁਤਾਬਕ 171 ਲੋਕਾਂ ਦੇ ਨਾਲ ਔਰਤਾਂ ਨੇ ਚਲਾਨ ਨਾ ਕਟਵਾ ਕੇ ਲੇਖ ਲਿਖੇ। ਸਬ-ਇੰਸਪੈਕਟਰ ਕੁਲਵੰਤ ਸਿੰਘ ਮੱਲ੍ਹੀ ਨੇ ਕਿਹਾ ਕਿ ਜਿਸ ‘ਚ ਲੋਕਾਂ ਨੇ ਲੇਖ ਲਿਖੇ ਉਨ੍ਹਾਂ ‘ਚੋਂ ਕਈਆਂ ਨੇ ਤਾਂ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਲਿਖਿਆ ਹੈ ਕਿ ਤੇਜ਼ ਰਫਤਾਰ ਆਪਣੀ ਜ਼ਿੰਦਗੀ ਨਾਲ ਖੇਡਣਾ ਹੈ, ਜਿਸ ਨਾਲ ਕਿਸੇ ਵੀ ਪਰਿਵਾਰ ਨੂੰ ਉਸ ਦਾ ਨਤੀਜਾ ਨਾ ਭੁਗਤਣਾ ਪਵੇ। ਉਨ੍ਹਾਂ ਨੇ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਲਕ ਹਮੇਸ਼ਾ ਰੋਡ ‘ਤੇ ਚਲਦੇ ਸਮੇਂ ਨਿਯਮਾਂ ਦੀ ਅਣਦੇਖੀ ਕਰਦੇ ਹਨ। ਇਸ ਕਾਰਨ ਕਈ ਵਾਰ ਰੋਡ ਹਾਦਸੇ ਅਤੇ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਚਾਲਕ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣ ਕਿ ਉਹ ਵਾਹਨ ਚਲਾਉਂਦੇ ਸਮੇਂ ਨਸ਼ਾ ਬਿਲਕੁਲ ਵੀ ਨਾ ਕਰਨ। ਜ਼ੋਨ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਬਹੁਤ ਵਧੀਆ ਰਿਸਪਾਂਸ ਮਿਲਿਆ ਹੈ ਅਤੇ ਅੱਜ ਤੋਂ 4 ਨਾਕਿਆਂ ਦੀ ਬਜਾਏ 9 ਪੁਆਇੰਟਾਂ ‘ਤੇ ਨਾਕੇ ਲਗਾ ਕੇ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਨੂੰ ‘ਚਲਾਨ ਕਟਵਾਓ ਜਾਂ ਟ੍ਰੈਫਿਕ ਨਿਯਮਾਂ ‘ਤੇ ਲੇਖ ਲਿਖੋ’ ਜ਼ੋਰ ਦਿੱਤਾ ਜਾਵੇਗਾ।