ਚੋਣਾਂ ਤੋਂ ਪਹਿਲਾਂ ‘ਆਪ’ ਵਾਲੰਟੀਅਰਾਂ ਦਾ ਕਾਰਾ ਆਇਆ ਸਾਹਮਣੇ, 1 ਕਾਬੂ, 4 ਫਰਾਰ

ਬਟਾਲਾ : ਐਤਵਾਰ ਨੂੰ ਬਟਾਲਾ ਵਿਚ ‘ਆਪ’ ਦੇ ਕੁਝ ਵਾਲੰਟੀਅਰਾਂ ਵੱਲੋਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਂਦੇ ਹੋਏ ਨੌਕਰੀਆਂ ਵੰਡਣ ਦੇ ਫਾਰਮ ਭਰਦੇ ਹੋਏ ਇਕ ਵਾਲੰਟਰੀਅਰ ਨੂੰ ਕਾਬੂ ਕਰ ਲਿਆ ਗਿਆ ਜਦਕਿ 4 ਮੌਕੇ ਤੋਂ ਫਰਾਰ ਹੋ ਗਏ। ਹੋਇਆ ਇਸ ਤਰ੍ਹਾਂ ਕਿ ਬਟਾਲਾ ‘ਚ ‘ਆਪ’ ਦੇ 5 ਵਾਲੰਟੀਰ ਲੋਕਾਂ ਦੇ ਇਹ ਕਹਿ ਕੇ ਫਾਰਮ ਭਰਵਾ ਰਹੇ ਸਨ ਕਿ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਹੋਰ ਵੱਡੀਆਂ ਭਲਾਈ ਸਕੀਮਾ ਦਿੱਤੀਆ ਜਾਣਗੀਆ। ਜਿਸ ਦੇ ਬਦਲੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਵਾਲੰਟੀਅਰਾ ਦੇ ਇਸ ਕਾਰੇ ਦੀ ਸੂਚਨਾ ਚੋਣ ਐੱਸ. ਡੀ. ਐੱਮ. ਬਟਾਲਾ ਪ੍ਰਿਥੀ ਸਿੰਘ ਨੂੰ ਮਿਲੀ। ਜਿਸ ‘ਤੇ ਉਨ੍ਹਾਂ ਤੁਰੰਤ ਸੰਬੰਧਤ ਚੋਣ ਅਧਿਕਾਰੀ ਐਕਸੀਅਨ ਜੈਪਾਲ ਸਿੰਘ ਨੂੰ ਮੌਕੇ ‘ਤੇ ਭੇਜਿਆ। ਜਿਸ ‘ਤੇ ਉਹ ਪੁਲਸ ਪਾਰਟੀ ਨਾਲ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ‘ਆਪ’ ਦੇ ਇਕ ਵਾਲੰਟੀਅਰ ਨੂੰ ਕਾਬੂ ਕਰ ਲਿਆ, ਜਦਕਿ 4 ਭੱਜਣ ਵਿਚ ਕਾਮਯਾਬ ਹੋ ਗਏ।
ਇੱਥੇ ਚੋਣ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਇਕ ਫਾਰਮ ਮਿਲਿਆ ਹੈ, ਜਿਸ ‘ਤੇ ਕਿਸਾਨ ਕਰਜ਼ਾ ਮੁਆਫੀ ਯੋਜਨਾ, ਹਰ ਘਰ ਵਿਚ ਰੋਜ਼ਗਾਰ ਯੋਜਨਾ, 2500 ਪ੍ਰਤੀ ਮਹੀਨਾ ਆਮ ਆਦਮੀ ਬੁਢਾਪਾ ਪੈਨਸ਼ਨ ਯੋਜਨਾ, 2500 ਪ੍ਰਤੀ ਮਹੀਨਾ ਵਿਧਵਾ ਪੈਨਸ਼ਨ ਯੋਜਨਾ, ਨਸ਼ਾ ਪੀੜਤਾਂ ਦਾ ਮੁੜ ਵਸੇਬਾ ਮਿਸ਼ਨ, ਬਾਦਲਾ ਵੱਲੋਂ ਕੀਤੇ ਗਏ ਝੂਠੇ ਕੇਸ ਰੱਦ ਕਰਨ ਦਾ ਉਪਰਾਲਾ ਲਿਖਿਆ ਹੋਇਆ ਸੀ।
ਇਸ ਸੰਬੰਧੀ ਜਦੋਂ ਐੱਸ. ਡੀ. ਐੱਮ ਬਟਾਲਾ ਪ੍ਰਿਥੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਵਾਲੰਟੀਅਰ ਵੱਲੋਂ ਭਰੇ ਜਾ ਰਹੇ ਫਾਰਮ ਕਬਜ਼ੇ ਵਿਚ ਲੈ ਲਏ ਗਏ ਹਨ ਅਤੇ ਮਾਮਲਾ ਚੋਣ ਕਮਿਸ਼ਨਰ ਦੇ ਧਿਆਨ ਵਿਚ ਲਿਆ ਕਿ ਅਗਰੇਲੀ ਕਾਰਵਾਈ ਕੀਤੀ ਜਾਵੇਗੀ।