ਚੋਣਾਂ ਮੌਕੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਗੈਰ ਕਿਸੇ ਡਰ ਜਾਂ ਲਾਲਚ ਤੋਂ ਕਰਨ – ਐੱਸ. ਡੀ. ਐੱਮ.

2017_1image_15_42_17477000021kpt07dhir-ll

ਸੁਲਤਾਨਪੁਰ ਲੋਧੀ -ਚੋਣਾਂ ਨੂੰ ਅਮਨ-ਸ਼ਾਂਤੀ ਤੇ ਨਿਰਪੱਖ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ, ਤਾਂਕਿ ਕੋਈ ਵੀ ਵੋਟਰ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਇਹ ਸ਼ਬਦ ਐੱਸ. ਡੀ. ਐੱਮ. ਕਮ-ਚੋਣ ਰਿਟਰਨਿੰਗ ਅਧਿਕਾਰੀ ਮੈਡਮ ਚਾਰੂਮਿਤਾ ਨੇ ਐੱਸ. ਡੀ. ਐੱਮ. ਦਫਤਰ ਵਿਖੇ ਵੱਖ-ਵੱਖ ਬੂਥਾਂ ‘ਤੇ ਲਾਏ ਚੋਣ ਡਿਊਟੀ ਦੇ ਸਾਰੇ ਸੁਪਰਵਾਈਜ਼ਰਾਂ ਨਾਲ ਇਕ ਮੀਟਿੰਗ ਦੌਰਾਨ ਕਹੇ।
ਉਨ੍ਹਾਂ ਸਾਰੇ ਸੁਪਰਵਾਈਜ਼ਰਾਂ ਨੂੰ ਹਦਾਇਤ ਦਿੱਤੀ ਕਿ ਉਹ ਖੁਦ ਆਪਣੇ ਬੀ. ਐੱਲ. ਓਜ਼ ਨਾਲ ਜਾ ਕੇ ਹਰੇਕ ਪੋਲਿੰਗ ਬੂਥ ‘ਤੇ ਮੁੱਢਲੀਆਂ ਜ਼ਰੂਰਤਾਂ ਜਿਵੇਂ ਸਾਫ-ਸਫਾਈ, ਲੈਟਰਿਨ, ਬਾਥਰੂਮ, ਬਾਰਿਸ਼ ਹੋਣ ਮੌਕੇ ਸੈਲਟਰ, ਲਾਈਟ ਆਦਿ ਪੂਰੀ ਤਰ੍ਹਾਂ ਠੀਕ ਹੋਣ ‘ਤੇ ਮੁਕੰਮਲ ਹੋਣ ਸੰਬੰਧੀ ਜਾਂਚ ਕਰਕੇ ਤੁਰੰਤ ਮੈਨੂੰ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਬੀ. ਐੱਲ. ਓਜ਼ ਇਨ੍ਹਾਂ ਹਦਾਇਤਾਂ ਦੀ ਪਾਲਣ ਕਰਨ ਤੋਂ ਇਨਕਾਰ ਕਰਦਾ ਹੈ ਜਾਂ ਤੁਹਾਡੇ ਨਾਲ ਕੋਈ ਸਹਿਯੋਗ ਨਹੀਂ ਕਰਦਾ ਉਸ ਦੀ ਤੁਰੰਤ ਰਿਪੋਰਟ ਭੇਜੋ ਤੇ ਉਸ ਵਿਰੁੱਧ ਫੋਰਨ ਐਕਸ਼ਨ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਤਪਨ ਭਨੋਟ, ਨਾਇਬ ਤਹਿਸੀਲਦਾਰ ਤਿਲਕ ਰਾਜ, ਸੁਪਰਵਾਈਜ਼ਰ ਡਾ. ਧਰਮਿੰਦਰ ਕੁਮਾਰ, ਮੈਡਮ ਸਰਬਜੀਤ ਕੌਰ ਪੰਛੀ ਬੀ. ਪੀ. ਓ., ਐੱਸ. ਡੀ. ਓ. ਇੰਜ, ਗੁਰਦੀਪ ਸਿੰਘ, ਐੱਸ. ਡੀ. ਓ. ਜਸਵਿੰਦਰ ਸਿੰਘ, ਐੱਸ. ਡੀ. ਓ. ਇੰਜ, ਰਾਜ ਕੁਮਾਰ, ਐੱਸ. ਡੀ. ਓ. ਸਤਨਾਮ ਸਿੰਘ ਟਿੱਬਾ, ਨਿਰਮਲ ਸਿੰਘ ਸੈਕਟਰੀ, ਮੈਡਮ ਸਰਬਜੀਤ ਕੌਰ, ਉਪਿੰਦਰਜੀਤ ਸਿੰਘ, ਭਾਨੂ ਪ੍ਰਤਾਪ, ਬੀ. ਪੀ. ਓ. ਸੁੱਚਾ ਸਿੰਘ, ਸੁਖਦੇਵ ਸਿੰਘ ਔਜਲਾ ਆਦਿ ਵੀ ਹਾਜ਼ਰ ਸਨ।