ਚੱਬੇਵਾਲ ਵਿਖੇ ਕਈ ਝੁੱਗੀਆਂ ਅੱਗ ਦੀ ਝਪੇਟ ‘ਚ

image1 (4)EE

ਹੁਸ਼ਿਆਰਪੁਰ/ਚੱਬੇਵਾਲ (ਕੁਲਦੀਪ/ਵਿਨੋਦ ਕੌਸ਼ਲ) ਕੱਲ੍ਹ ਸ਼ਨੀਵਾਰ ਨੂੰ ਚੱਬੇਵਾਲ ਦੇ ਕੋਲ ਬਣੀਆਂ ਕਈ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਹਾਅ ਹੋ ਗਈਆਂ ਹਨ, ਜਿਸ ‘ਚ ਇਕ ਬੱਚੀ ਦੇ ਜਿੰਦਾ ਸੜਨ ਕਾਰਨ ਮੌਤ ਹੋ ਗਈ ਹੈ। ਖਬਰ ਲਿਖੇ ਜਾਣ ਤਕ ਇਹਨਾਂ ਝੁੱਗੀਆਂ ਦੇ ਸੜਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੜੀ ਮੁਸ਼ਕਲ ਨਾਲ ਬੁਝਾਇਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।