ਛੁੱਟੀਆਂ ਦੌਰਾਨ ਬੱਚਿਆਂ ਨੂੰ ਰੁਝੇਵੇਂ ਭਰਿਆ ਰੱਖੋ

1358645__9

ਛੁੱਟੀਆਂ ਵਿਚ ਬੱਚਿਆਂ ਨੂੰ ਬਿਜ਼ੀ ਰੱਖਣ ਲਈ ਉਨ੍ਹਾਂ ਦੇ ਸਮੇਂ ਨੂੰ ਉਪਯੋਗੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਮਾਤਾ-ਪਿਤਾ ਨੂੰ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਅਜਿਹੀਆਂ ਗਤੀਵਿਧੀਆਂ ਵਿਚ ਲੱਗੇ ਹੋਏ ਹਨ, ਤਾਂ ਜੋ ਉਨ੍ਹਾਂ ਦਾ ਸਮਾਂ ਅਜਾਈਂ ਨਾ ਜਾਵੇ। ਬੱਚਿਆਂ ਨੂੰ ਛੁੱਟੀਆਂ ਦੌਰਾਨ ਕਿਵੇਂ ਬਿਜ਼ੀ ਰੱਖਣਾ ਹੈ, ਇਥੇ ਇਸ ਬਾਰੇ ਹੋਰ ਪੜ੍ਹੋ-
ਹੌਬੀ ਕਲਾਸਾਂ : ਛੁੱਟੀਆਂ ਦੌਰਾਨ ਬੱਚੇ ਨੂੰ ਬਿਜ਼ੀ ਰੱਖਣ ਲਈ ਮਾਤਾ-ਪਿਤਾ ਉਸ ਨੂੰ ਹੌਬੀ ਕਲਾਸਾਂ ਵਿਚ ਦਾਖਲ ਕਰਵਾ ਸਕਦੇ ਹਨ। ਕਈ ਤਰ੍ਹਾਂ ਦੀਆਂ ਹੌਬੀ ਕਲਾਸਾਂ ਹਨ, ਜਿਨ੍ਹਾਂ ਵਿਚ ਤੁਸੀਂ ਆਪਣੇ ਬੱਚੇ ਨੂੰ ਦਾਖਲ ਕਰਵਾ ਸਕਦੇ ਹੋ। ਇਨ੍ਹਾਂ ਵਿਚ ਨਾਚ ਕਲਾਸਾਂ, ਆਰਟਸ ਅਤੇ ਕਰਾਫਟ ਕਲਾਸਾਂ, ਖਾਣਾਦਾਰੀ ਕਲਾਸਾਂ, ਕੰਪਿਊਟਰ ਕੋਰਸ ਆਦਿ ਨੂੰ ਤਰਜੀਹ ਦੇ ਸਕਦੇ ਹੋ। ਪਰ ਜੇਕਰ ਤੁਹਾਡਾ ਬੱਚਾ ਅਜਿਹੀ ਕਲਾਸ ਵਿਚ ਦਿਲਚਸਪੀ ਨਹੀਂ ਰੱਖਦਾ ਤਾਂ ਤੁਹਾਨੂੰ ਉਸ ਨੂੰ ਹੌਬੀ ਕਲਾਸ ਰੱਖਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ।
ਕੈਂਪਸ : ਬੱਚਿਆਂ ਨੂੰ ਛੁੱਟੀਆਂ ਵਿਚ ਰੁੱਝੇ ਰੱਖਣ ਲਈ ਸਮਰ ਕੈਂਪ (ਗਰਮੀ ਰੁੱਤ ਦੇ ਕੈਂਪ) ਵੀ ਚੰਗੀ ਚੋਣ ਹੋ ਸਕਦੀ ਹੈ। ਇਨ੍ਹਾਂ ਗਰਮੀ ਦੇ ਦਿਨਾਂ ਵਿਚ ਲੱਗਣ ਵਾਲੇ ਕੈਂਪਾਂ ਤੋਂ ਬੱਚੇ ਬਹੁਤ ਕੁਝ ਨਵਾਂ ਸਿੱਖਦੇ ਹਨ। ਨਾਲ ਹੀ ਇਹ ਕੈਂਪ ਸਮਾਜਿਕ ਹੁਨਰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਵਿਚ ਛੁਪਿਆ ਹੁਨਰ ਲੱਭਣ ਵਿਚ ਮਦਦ ਕਰਦੇ ਹਨ। ਕੈਂਪਾਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਨੂੰ ਆਪਣੇ ਵਿਚ ਸਵੈਵਿਸ਼ਵਾਸ ਪੈਦਾ ਕਰਨ ਵਿਚ ਮਦਦ ਮਿਲਦੀ ਹੈ। ਕੈਂਪਾਂ ਵਿਚ ਸ਼ਾਮਿਲ ਹੋਣ ਨਾਲ ਮਿਲੀ ਖੁਸ਼ੀ ਕਾਰਨ ਬੱਚੇ ਨੂੰ ਇਮਤਿਹਾਨ ਕਾਰਨ ਪਏ ਭਾਰ ਤੋਂ ਛੁਟਕਾਰਾ ਮਿਲਦਾ ਹੈ।
ਯੋਗਾ ਅਤੇ ਧਿਆਨ ਕੈਂਪ : ਅੱਜਕਲ੍ਹ ਯੋਗ ਅਤੇ ਧਿਆਨ ਕੈਂਪ ਵੀ ਕਾਫੀ ਪ੍ਰਸਿੱਧੀ ਖੱਟ ਰਹੇ ਹਨ। ਇਹ ਕੈਂਪ ਬੱਚਿਆਂ ਲਈ ਵੀ ਖਾਸ ਤੌਰ ‘ਤੇ ਲਗਾਏ ਜਾਂਦੇ ਹਨ। ਅਜਿਹੇ ਪ੍ਰੰਪਰਿਕ ਕੈਂਪਾਂ ਵਿਚ ਬੱਚੇ ਆਪਣੀ ਨਿੱਤ ਦੀ ਜ਼ਿੰਦਗੀ ਵਿਚ ਸੁਧਾਰ ਕਰਨਾ ਸਿੱਖਦੇ ਹਨ। ਬੱਚੇ ਹੋਰ ਅਹਿਮ ਅਤੇ ਲਾਭਦਾਇਕ ਚੀਜ਼ਾਂ ਵੀ ਸਿੱਖਦੇ ਹਨ, ਜਿਵੇਂ ਆਪਣੀ ਇਕਾਗਰਚਿਤ ਹੋਣ ਦੀ ਤਾਕਤ ਨੂੰ ਕਿਵੇਂ ਵਧਾਉਣਾ ਹੈ, ਪੜ੍ਹਾਈ ਨਾਲ ਸਬੰਧਤ ਤਣਾਅ ਤੋਂ ਕਿਵੇਂ ਦੂਰ ਰਹਿਣਾ ਹੈ, ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰਨੀ ਹੈ, ਯਾਦਾਸ਼ਤ ਵਿਚ ਕਿਵੇਂ ਸੁਧਾਰ ਕਰਨਾ ਹੈ ਅਤੇ ਆਪਣੇ ਵਿਚ ਸਬਰ ਕਿਵੇਂ ਪੈਦਾ ਕਰਨਾ ਹੈ। ਇਸ ਤਰ੍ਹਾਂ ਉਹ ਕਾਮਯਾਬ ਜੀਵਨ ਜਿਉਣ ਲਈ ਆਪਣੇ ਜੀਵਨ ਪੱਥ ਬਣਾਉਂਦੇ ਹਨ। ਯੋਗ ਅਤੇ ਧਿਆਨ ਕੈਂਪ ਬੱਚਿਆਂ ਦੀ ਪੂਰੀ ਜ਼ਿੰਦਗੀ ਮਦਦ ਕਰਦੇ ਹਨ। ਇਸ ਲਈ ਬਹੁਤ ਸਾਰੇ ਮਾਪੇ ਇਹ ਸੋਚਦੇ ਹਨ ਕਿ ਬੱਚਿਆਂ ਨੂੰ ਛੁੱਟੀਆਂ ਵਿਚ ਬਿਜ਼ੀ ਰੱਖਣ ਨਾਲੋਂ ਉਨ੍ਹਾਂ ਨੂੰ ਯੋਗ ਅਤੇ ਧਿਆਨ ਕੈਂਪਾਂ ਵਿਚ ਭੇਜਣਾ ਵਧੇਰੇ ਸਹੀ ਹੈ।
ਹੋਰ ਬਦਲ ਜਾਂ ਪਸੰਦ : ਜੇਕਰ ਤੁਹਾਡਾ ਬੱਚਾ ਅਜੇ ਬਹੁਤ ਛੋਟਾ ਹੈ ਅਤੇ ਉਹ ਹੌਬੀ ਕਲਾਸ ਜਾਂ ਸਮਰ ਕੈਂਪ ਵਿਚ ਨਹੀਂ ਜਾ ਸਕਦਾ ਤਾਂ ਤੁਸੀਂ ਹੇਠ ਲਿਖੇ ਬਦਲ ਜਾਂ ਪਸੰਦ ਮੁਤਾਬਿਕ ਉਸ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਬਿਜ਼ੀ ਰੱਖ ਸਕਦੇ ਹੋ-
ੲ ਛੁੱਟੀਆਂ ਦੌਰਾਨ ਆਪਣੇ ਬੱਚੇ ਨੂੰ ਡਰਾਇੰਗ ਅਤੇ ਪੇਂਟਿੰਗ ਬੁਕਸ ਲੈ ਕੇ ਦਿਓ। ਜੇਕਰ ਤੁਹਾਡੇ ਕੋਲ ਥੋੜ੍ਹਾ ਸਮਾਂ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਡਰਾਇੰਗ ਜਾਂ ਪੇਂਟਿੰਗ ਵਿਚ ਮਦਦ ਕਰ ਸਕਦੇ ਹੋ।
ੲ ਉਮਰ ਮੁਤਾਬਿਕ ਆਪਣੇ ਬੱਚੇ ਨੂੰ ਕੰਪਿਊਟਰ ਸਾਫਟਵੇਅਰ ਲੈ ਕੇ ਦਿਓ। ਅਜਿਹਾ ਬੱਚੇ ਲਈ ਘਰ ਬੈਠੇ ਨਵੀਆਂ ਚੀਜ਼ਾਂ ਯਾਦ ਕਰਨ ਵਿਚ ਮਦਦ ਕਰੇਗਾ।
ੲ ਬੱਚਿਆਂ ਵਿਚ ਵਧੀਆ ਕਹਾਣੀਆਂ ਪੜ੍ਹਨ ਦੀ ਆਦਤ ਪੈਦਾ ਕਰਨ ਵਿਚ ਮਦਦ ਕਰੋ। ਕਹਾਣੀਆਂ ਵਾਲੀਆਂ ਕਿਤਾਬਾਂ ਖਰੀਦਣ ਸਮੇਂ ਆਪਣੇ ਬੱਚੇ ਨੂੰ ਨਾਲ ਲੈ ਕੇ ਜਾ ਸਕਦੇ ਹੋ ਅਤੇ ਉਸ ਦੀ ਪਸੰਦ ਦੀਆਂ ਪੁਸਤਕਾਂ ਖਰੀਦ ਕੇ ਦੇ ਸਕਦੇ ਹੋ।
ੲ ਆਪਣੇ ਬੱਚੇ ਨੂੰ ਘਰ ਦੇ ਕੰਮਾਂ ਵਿਚ ਮਦਦ ਕਰਨ ਲਈ ਉਤਸ਼ਾਹਤ ਕਰੋ। ਘਰ ਦੇ ਕੰਮਾਂ ਵਿਚ ਮਦਦ ਕਰਨ ਕਰਕੇ ਉਸ ਨੂੰ ਤੁਸੀਂ ਇਨਾਮ ਦੇ ਸਕਦੇ ਹੋ, ਤਾਂ ਜੋ ਤੁਹਾਡਾ ਬੱਚਾ ਅਜਿਹਾ ਕਰਨ ਲਈ ਪ੍ਰੇਰਿਤ ਹੋ ਸਕੇ।
ਛੁੱਟੀਆਂ ਦੌਰਾਨ ਆਪਣੇ ਬੱਚੇ ਨੂੰ ਬਿਜ਼ੀ ਰੱਖਣ ਲਈ ਤੁਸੀਂ ਉੱਪਰ ਲਿਖੇ ਕਿਸੇ ਵੀ ਤਰੀਕੇ ਨੂੰ ਚੁਣ ਸਕਦੇ ਹੋ। ਪਰ ਜੇਕਰ ਤੁਸੀਂ ਲੰਬੀ ਛੁੱਟੀ ‘ਤੇ ਆਪਣੇ ਪਰਿਵਾਰ ਨਾਲ ਬਾਹਰ ਜਾਣ ਦੀ ਯੋਜਨਾਬੰਦੀ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਬੱਚੇ ਨੂੰ ਛੁੱਟੀਆਂ ਦੌਰਾਨ ਬਿਜ਼ੀ ਰੱਖਣ ਦੀ ਕੋਈ ਲੋੜ ਨਹੀਂ।