ਜਲਦੀ ਹੀ ਲੈਂਡਲਾਈਨ ਫੋਨ ‘ਤੇ ਲੈ ਸਕੋਗੇ ਵਟਸਐਪ ਤੇ ਫੇਸਬੁੱਕ ਦਾ ਮਜ਼ਾ

2016_12image_13_26_179620000landline_phone-ll

ਜਲੰਧਰ- ਹੁਣ ਜ਼ਿਆਦਾਤਰ ਯੂਜ਼ਰਸ ਨੂੰ ਵਟਸਐਪ, ਫੇਸਬੁੱਕ, ਟਵਿਟਰ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਲਈ ਐਂਡਰਾਇਡ ਜਾਂ ਵਿੰਡੋਜ਼ ਸਮਾਟਫੋਨ ‘ਤੇ ਹੀ ਨਿਰਭਰ ਨਹੀਂ ਰਹਿਣਾ ਪਵੇਗਾ। ਹੁਣ ਬਹੁਤ ਜਲਦੀ ਤੁਹਾਨੂੰ ਐਂਡਰਾਇਡ ਫੋਨ ਦੀਆਂ ਸਾਰੀਆਂ ਸੁਵਿਧਾਵਾਂ ਲੈਂਡਲਾਈਨ ਫੋਨ ‘ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਨੂੰ ਇਹ ਸਰਵਿਸ ਪ੍ਰੋਵਾਈਡ ਕਰਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਲਈ ਗਾਹਕਾਂ ਨੂੰ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਦਾ ਕੁਨੈਕਸ਼ਨ ਲੈਣਾ ਹੋਵੇਗਾ।
ਬੀ.ਐੱਸ.ਐੱਨ.ਐੱਲ. ਸ਼ਹਿਰ ਭਰ ਦੇ ਆਪਣੇ ਸਾਰੇ ਟਾਲੀਫੋਨ ਐਕਸਚੇਂਜ ਐੱਨ.ਜੀ.ਐੱਨ. (ਨੈਕਸਟ ਜਨਰੇਸ਼ਨ ਨੈੱਟਵਰਕਿੰਗ) ਨਾਲ ਜੋੜ ਰਿਹਾ ਹੈ। ਇਸ ਤੋਂ ਬਾਅਦ ਅਜੇ ਤੱਕ ਐਨਾਲਾਗ ਹੋਣ ਵਾਲੀ ਤੁਹਾਡੀ ਕਾਲ ਆਈ.ਪੀ. ਬੇਸਡ ਹੋ ਜਾਵੇਗੀ, ਜਿਸ ਤੋਂ ਬਾਅਦ ਤੁਹਾਨੂੰ ਸਿਰਫ ਆਈ.ਪੀ. ਲੈਂਡਲਾਈਨ ਫੋਨ ਲੈਣਾ ਹੋਵੇਗਾ। ਇਹ ਆਈ.ਪੀ. ਲੈਂਡਲਾਈਨ ਫੋਨ ਕਿਸੇ ਵੀ ਤਰ੍ਹਾਂ ਸਮਾਰਟਫੋਨ ਨਾਲੋਂ ਘੱਟ ਨਹੀਂ ਹੋਵੇਗਾ। ਇਸ ਫੋਨ ‘ਚ ਲੱਗੀ ਵੱਡੀ ਟੱਚਸਕਰੀਨ ਨਾਲ ਤੁਸੀਂ ਵਟਸਐਪ, ਟਵਿਟਰ, ਫੇਸਬੁੱਕ, ਵੀਡੀਓ ਕਾਲ ਅਤੇ ਵਾਇਸ ਕਾਲ ਮਜ਼ਾ ਲੈ ਸਕੋਗੇ।
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਯੂਜ਼ਰਸ ਐਨਾਲਾਗ (ਵਾਈਸ ਕਾਲ ਅਤੇ ਮੈਸੇਜ) ਕਾਲ ਹੀ ਕਰ ਸਕਦੇ ਸਨ ਪਰ ਐੱਨ.ਜੀ.ਐੱਨ. ਆਉਣ ਤੋਂ ਬਾਅਦ ਕਾਲ ਆਈ.ਪੀ. (ਇੰਟਰਨੈੱਟ ਪ੍ਰੋਟੋਕਾਲ) ਬੇਸਡ ਹੋ ਗਈਆਂ ਹਨ। ਇਸ ਵਿਚ ਵਾਇਸ ਕਾਲ, ਮੈਸੇਜ ਭੇਜਣ ਦੇ ਨਾਲ ਵੀਡੀਓ ਕਾਲਿੰਗ, ਕਾਲ ਕਾਨਫਰੈਂਸ ਦੀ ਵੀ ਸੁਵਿਧਾ ਹੋਵੇਗੀ। ਬੀ.ਐੱਸ.ਐੱਨ.ਐੱਲ. ਦੇ ਇਸ ਲੈਂਡਲਾਈਨ ਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਇਕ ਵੱਡੀ ਟੱਚਸਕਰੀਨ ਹੁੰਦੀ ਹੈ। ਬ੍ਰਾਡਬੈਂਡ ਮਾਡਮ ਇਨਬਿਲਟ ਹੁੰਦਾ ਹੈ ਜਿਸ ਲਈ ਵੱਖ ਤੋਂ ਮਾਡਮ ਖਰੀਦਣ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਆਈ.ਪੀ. ਲੈਂਡਲਾਈਨ ਫੋਨ ‘ਚ ਸੈਨਟ੍ਰੈਕਸ ਦਾ ਲਾਭ ਵੀ ਮਿਲੇਗਾ।