ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਥਾਣਾ ਮੁਖੀਆਂ ਦੇ ਕੀਤੇ ਤਬਾਦਲੇ

ਫ਼ਤਹਿਗੜ੍ਹ ਸਾਹਿਬ, -ਪੰਜਾਬ ਪੁਲਿਸ ਐਕਟ 2007 ਦੀ ਧਾਰਾ 32 (6) ਦੀ ਪਾਲਣਾ ਕਰਦੇ ਹੋਏ ਪੁਲਿਸ ਸਥਾਪਨਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਸੀਨੀਅਰ ਕਪਤਾਨ ਪੁਲਿਸ ਫ਼ਤਹਿਗੜ੍ਹ ਸਾਹਿਬ ਨੇ 8 ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿਚ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਮੁੱਖ ਅਫ਼ਸਰ ਥਾਣਾ ਅਮਲੋਹ ਨੂੰ ਪੁਲਿਸ ਲਾਇਨ ਫ਼ਤਹਿਗੜ੍ਹ ਸਾਹਿਬ (ਇੰਟੈਲੀਜੈਂਸ ਵਿੰਗ), ਇੰਸਪੈਕਟਰ ਕੰਵਲਜੀਤ ਸਿੰਘ ਨੂੰ ਪੁਲਿਸ ਲਾਇਨ ਫ਼ਤਹਿਗੜ੍ਹ ਸਾਹਿਬ ਤੋਂ ਮੁੱਖ ਅਫ਼ਸਰ ਥਾਣਾ ਅਮਲੋਹ, ਇੰਸਪੈਕਟਰ ਗੁਰਵਿੰਦਰਪਾਲ ਸਿੰਘ ਮੱੁਖ ਅਫ਼ਸਰ ਬਸੀ ਪਠਾਣਾ ਨੂੰ ਪੁਲਿਸ ਲਾਇਨ ਫ਼ਤਹਿਗੜ੍ਹ ਸਾਹਿਬ (ਇੰਟੈਲੀਜੈਂਸ ਵਿੰਗ), ਇੰਸਪੈਕਟਰ ਰਾਜ ਕੁਮਾਰ ਇੰਚਾਰਜ ਸਪੈਸ਼ਲ ਬਰਾਂਚ ਜ਼ਿਲ੍ਹਾ ਪੁਲਿਸ ਨੂੰ ਮੁੱਖ ਅਫ਼ਸਰ ਥਾਣਾ ਬਸੀ ਪਠਾਣਾਂ, ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਆਰਜ਼ੀ ਥਾਣਾ ਖੇੜੀ ਨੋਧ ਸਿੰਘ ਨੂੰ ਪੁਲਿਸ ਲਾਇਨ (ਇੰਟੈਲੀਜੈਂਸ ਵਿੰਗ), ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਪੁਲਿਸ ਲਾਇਨ ਫ਼ਤਹਿਗੜ੍ਹ ਸਾਹਿਬ ਤੋਂ ਮੁੱਖ ਅਫ਼ਸਰ ਆਰਜ਼ੀ ਥਾਣਾ ਖੇੜੀ ਨੌਧ ਸਿੰਘ, ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਈ.ਓ ਵਿੰਗ ਫ਼ਤਹਿਗੜ੍ਹ ਸਾਹਿਬ ਨੂੰ ਪੁਲਿਸ ਲਾਇਨ (ਇੰਟੈਲੀਜੈਂਸ ਵਿੰਗ) ਅਤੇ ਇੰਸਪੈਕਟਰ ਸੁਰਜੀਤ ਸਿੰਘ ਇੰਚਾਰਜ ਈ.ਓ ਵਿੰਗ ਨੂੰ ਈ.ਓ ਵਿੰਗ ਸ਼ਿਕਾਇਤਾਂ ਅਤੇ ਤਫ਼ਤੀਸ਼ ਫ਼ਤਹਿਗੜ੍ਹ ਸਾਹਿਬ ਲਗਾਇਆ ਗਿਆ ਹੈ |