ਜ਼ਿਲ੍ਹਾ ਬਾਲ ਭਲਾਈ ਕੌ ਾਸਲ ਵੱਲੋਂ ਕਰੈਚ ਸੈਂਟਰਾਂ ਦਾ ਦੌਰਾ

ਰੂਪਨਗਰ,-ਰੂਪਨਗਰ ਜ਼ਿਲ੍ਹਾ ਬਾਲ ਭਲਾਈ ਕੌਾਸਲ ਦੀ ਚੇਅਰਪਰਸਨ ਸ਼੍ਰੀਮਤੀ ਅੰਸ਼ੂ ਸ਼ਰਮਾ ਵੱਲੋਂ ਬਾਲ ਕੌਾਸਲ ਅਧੀਨ ਚੱਲ ਰਹੇ ਕਰੈਚ ਸੈਂਟਰਾਂ ਵਿਚੋਂ ਬਜਰੂੜ, ਸ਼੍ਰੀ ਅਨੰਦਪੁਰ ਸਾਹਿਬ ਤੇ ਬੇਗਮਪੁਰ ਵਿਖੇ ਚਲ ਰਹੇ ਕਰੈਚ ਸੈਂਟਰਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਕੱਤਰ ਸੰਜੀਵ ਬੁਧੀਰਾਜਾ, ਮੈਂਬਰ ਰੈਡ ਕਰਾਸ, ਸ਼੍ਰੀਮਤੀ ਸੁਰਿੰਦਰਜੀਤ ਕੌਰ ਸੌਹਲ, ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਕਿਰਨਪੀ੍ਰਤ ਗਿੱਲ ਵੀ ਉਨ੍ਹਾਂ ਨਾਲ ਸਨ | ਦੌਰੇ ਦੌਰਾਨ ਉਨ੍ਹਾਂ ਵਲੋਂ ਬੱਚਿਆਂ ਨੂੰ ਬਿਸਕੁਟ ਵੰਡੇ ਗਏ | ਇਸ ਮੌਕੇ ਅੰਸੂ ਸ਼ਰਮਾ, ਪ੍ਰੋ: ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਅਤੇ ਚੇਅਰਮਪਰਸਨ ਹਸਪਤਾਲ ਭਲਾਈ ਸ਼ਾਖਾ ਵਲੋਂ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਾਲ ਭਲਾਈ ਕੌਾਸਲ ਦੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਮੈਂਬਰ ਸਾਹਿਬਾਨ ਸਮੇਤ ਵੁਮੈਨ ਹੈਲਪ ਲਾਈਨ ਅਧੀਨ ਪਰਿਵਾਰਿਕ ਝਗੜਿਆਂ ਦੇ ਕੇਸਾਂ ਨੁੰ ਸੁਲਝਾਉਣ ਲਈ ਕੌਾਸਲਿੰਗ ਵੀ ਕੀਤੀ ਗਈ | ਮੈਡਮ ਅੰਸ਼ੂ ਸ਼ਰਮਾ ਅਤੇ ਜ਼ਿਲ੍ਹਾ ਰੈਡ ਕਰਾਸ ਦੇ ਮੈਂਬਰਾਂ ਵਲੋਂ ਜ਼ਿਲ੍ਹਾ ਜੇਲ ਰੂਪਨਗਰ ਦੇ ਕੈਦੀਆਂ ਨੂੰ ਬਿਸਕੁਟ ਅਤੇ ਫਰੂਟ ਵੰਡੇ ਗਏ | ਇਸ ਮੌਕੇ ਸ਼੍ਰੀਮਤੀ ਸੁਰਿੰਦਰ ਕੌਰ ਸੋਹਲ, ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਜਸਮੀਤ ਕੌਰ, ਸ਼੍ਰੀਮਤੀ ਹਰਿੰਦਰ ਸੈਣੀ, ਸ਼੍ਰੀਮਤੀ ਸੁਰਿੰਦਰ ਦਰਦੀ, ਕਿਰਨਪ੍ਰੀਤ ਗਿੱਲ, ਗਗਨ ਸੈਣੀ, ਸ਼੍ਰੀਮਤੀ ਨੀਨੂ ਸਤਿਆਲ, ਸ਼੍ਰੀਮਤੀ ਨਵਤੇਜ ਕੌਰ ਸ਼ਾਮਲ ਹੋਏ |