ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ

Graphic1

ਨਕੋਦਰ (ਪੁਨੀਤ) ਨਕੋਦਰ ਨੇੜੇ ਪਿੰਡ ਰੇੜ੍ਹਵਾਂ ਦੇ ਗੇਟ ਲਾਗੇ ਇਕ ਮੋਟਰ ਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਨਕੋਦਰ ਥਾਣਾ ਸਿਟੀ ਦੇ ਏ.ਐਸ.ਆਈ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੋਟਰਸਾਈਕਲ ਸਵਾਰ ਦੀ ਪਹਿਚਾਣ ਵਿਲੀਅਮ ਪੁੱਤਰ ਜਸਵਿੰਦਰ ਸਿੰਘ ਪਿੰਡ ਸੈਦੁਵਾਲ (ਕਪੂਰਥਲਾ) ਵਜੋਂ ਹੋਈ ਹੈ ਅਤੇ ਟਰੱਕ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।