ਡੀ. ਸੀ. ਦਫ਼ਤਰ ਸਾਬਕਾ ਕਰਮਚਾਰੀ ਵੱਲੋਂ ਕਲਰਕ ‘ਤੇ ਟਾਲ ਮਟੋਲ ਦੇ ਦੋਸ਼

ਅੰਮਿ੍ਤਸਰ, -ਡੀ. ਸੀ. ਦਫਤਰ ਦੇ ਇਕ ਸੇਵਾ-ਮੁਕਤ ਕਰਮਚਾਰੀ ਨੇ ਦੋਸ਼ ਲਗਾਇਆ ਕਿ ਇਕ ਕਲਰਕ ਨੇ ਉਸ ਨਾਲ ਟਾਲ ਮਟੋਲ ਕਰਦਿਆਂ ਅਜੇ ਤੱਕ ਉਸ ਨੂੰ ਇਤਰਾਜਹੀਣਤਾ ਸਰਟੀਫ਼ਿਕੇਟ ਜਾਰੀ ਨਹੀਂ ਕੀਤਾ | ਪਿੰਡ ਸੋਹੀਆ ਕਲਾਂ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਲ ਵਿਭਾਗ ‘ਚ ਦਰਜਾ 4 ਕਰਮਚਾਰੀ ਤੋਂ 29 ਫਰਵਰੀ ਨੂੰ ਸੇਵਾ-ਮੁਕਤ ਹੋਇਆ ਹੈ | ਸੇਵਾ ਮੁਕਤ ਹੋਣ ‘ਤੇ ਉਸ ਨੇ ਬਿੱਲ ਕਲਰਕ ਕਰਮਜੀਤ ਸਿੰਘ ਪਾਸੋਂ ਸਰਟੀਫਿਕੇਟ ਮੰਗਿਆ ਜਿਸ ਨੇ ਉਸ ਨੂੰ ਅਜੇ ਤੱਕ ਸਰਟੀਫਿਕੇਟ ਨਹੀਂ, ਜਿਸ ਕਾਰਨ ਉਸ ਦੀ ਪੈਨਸ਼ਨ ਤੇ ਹੋਰ ਭੱਤਿਆਂ ਦੀ ਅਦਾਇਗੀ ਨਹੀਂ ਹੋ ਸਕੀ | ਉਸਨੇ ਆਪਣੇ ਇਨ੍ਹਾਂ ਦੋਸ਼ਾਂ ਸਬੰਧੀ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦਿਆ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਲਰਕ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ |