ਤਕਨੀਤੀ ਸਿੱਖਿਆ ਨਾਲ ਜੁੜਨਾ ਸਮੇਂ ਦੀ ਲੋੜ¸ਡੀ.ਈ.ਓ.

ਤਰਨ ਤਾਰਨ, -ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਹੈਲਪ ਲਾਈਨ ਖੋਲ੍ਹੀ ਗਈ ਜਿਸਦਾ ਉਦਘਾਟਨ ਪਰਮਜੀਤ ਸਿੰਘ ਜ਼ਿਲ੍ਹਾ ਸਿਖਿਆ ਅਫਸਰ (ਸੈ: ਸਿੱ:) ਨੇ ਅੱਜ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨਾ ਸਮੇਂ ਦੀ ਲੋੜ ਹੈ | ਉਨ੍ਹਾਂ ਦਸਿਆ ਕਿ 10ਵੀਂ ਪਾਸ ਵਿਦਿਆਰਥੀ ਲਈ ਤਿੰਨ ਸਾਲਾ ਅਤੇ +2 ਪਾਸ (ਵੋਕੇਸ਼ਨਲ, ਸਾਇੰਸ) ਲਈ ਦੋ ਸਾਲਾ ਡਿਪਲੋਮੇ ਵਿਚ ਦਾਖਲਾ ਲੈਣ ਲਈ ਹੈਲਪਲਾਈਨ ਖੋਲ੍ਹ ਦਿੱਤੀ ਹੈ | ਵਿਦਿਆਰਥੀ ਇਸ ਸਬੰਧੀ ਜਾਣਕਾਰੀ ਲਈ ਲੈਣ ਕਿਸੇ ਵੀ ਕੰਮ ਵਾਲੇ ਦਿਨ 9 ਤੋਂ 2 ਵਜੇ ਤਕ ਜ਼ਿਲ੍ਹਾ ਸਾਇੰਸ ਸੁਪਰਵਾਈਜ਼ ਦੇ ਦਫਤਰ ਵਿਚ ਆ ਕੇ ਫਾਰਮ ਭਰ ਸਕਦੇ ਹਨ | ਉੁਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ 50 ਰੁਪਏ ਦੇ ਕੇ ਦਫਤਰ ਤੋਂ ਫਾਰਮ ਪ੍ਰਾਪਤ ਕਰ ਸਕਦਾ ਹੈ |