‘ਧੂਮ-5’ ਨਾਲ ਬਾਲੀਵੁੱਡ ‘ਚ ਡੈਬਿਊ ਕਰਨਗੇ ਆਰੀਯਨ ਖਾਨ!

2016_7image_11_11_44855000033-ll

ਮੁੰਬਈ— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਅਪਣੇ ਬੇਟੇ ਆਰੀਯਨ ਖ਼ਾਨ ਬਾਰੇ ਖੁਲਾਸਾ ਕਰਦੇ ਕਿਹਾ ਕਿ ਉਹ ਜਲਦੀ ਹੀ ਫਿਲਮ ਸਕੂਲ ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵਹਿਲੇ ਸਮਾਂ ਆਪਣੇ ਪਰਿਵਾਰ ਬੱਚਿਆਂ ਨਾਲ ਬਤੀਤ ਕਰਦੇ ਹਨ, ਜਿਸ ‘ਚ ਉਹ ਅਤੇ ਆਰੀਯਨ ਇੱਕਠੇ ਫਿਲਮ ਦੇਖਦੇ ਹਨ। ਸ਼ਾਹਰੁਖ ਨੇ ਆਰੀਯਨ ਦੀ ਐਕਟਿੰਗ ਬਾਰੇ ਜ਼ਿਕਰ ਨਹੀਂ ਕੀਤਾ ਪਰ ਸੂਤਰਾਂ ਮੁਤਾਬਕ ਇਹ ਖ਼ਬਰਾਂ ਆ ਰਹੀਆਂ ਹਨ ਕਿ ਆਰੀਯਨ ਆਪਣੀ ਪੜਾਈ ਪੂਰੀ ਹੋਣ ਤੋਂ ਬਾਅਦ ਫਿਲਮ ਇੰਡਸਟਰੀ ‘ਚ ਫਿਲਮ ‘ਧੂਮ-5’ ਰਾਹੀਂ ਕਦਮ ਰੱਖਣ ਜਾਂ ਰਹੇ ਹਨ।
ਫਿਲਮ ‘ਧੂਮ-5’ ‘ਚ ਰਣਵੀਰ ਸਿੰਘ ਅਤੇ ਸਲਮਾਨ ਖ਼ਾਨ ਨੂੰ ਲੈਣ ਦੀ ਗੱਲ ਚੱਲ ਰਹੀ ਹੈ ਪਰ ਅਜੇ ਤਾਂ ਫਿਲਹਾਲ ਕੁਝ ਪੱਕਾ ਨਹੀਂ ਹੈ। ਹਾਲ, ਹੀ ‘ਚ ਫਿਲਮ ਦੀ ਕਾਂਸਟਿੰਗ ਚੱਲ ਰਹੀ ਹੈ। ਆਰੀਯਨ ਬਾਰੇ ਫਿਲਮ ‘ਚ ਡੈਬਿਊ ਨੂੰ ਲੈ ਕੇ ਸ਼ਾਹਰੁਖ ਨੇ ਕਿਹਾ ਸੀ, ”ਮੈਂ ਆਰੀਯਨ ਨੂੰ ਕਲਾਸੀਕਲ ਫਿਲਮਾਂ ਜਿਵੇਂ ‘ਫਾਲਿੰਗ ਡਾਊਨ’, ‘ਅਣਟੱਚਬਲ’, ‘ਜਾਣੇ ਭੀ ਦੋ ਯਾਰ’, ‘ਸ਼ੋਲੇ’, ‘ਦੇਵਦਾਸ’ ਵਰਗੀਆਂ ਫਿਲਮਾਂ ਦਿਖਾਉਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਮੇਰੇ ਨਕਸ਼ੇ ਕਦਮ ‘ਚੇ ਹੀ ਚੱਲ ਰਹੇ ਹਨ ਕਿਉਂਕਿ ਮੈਂ ਗ੍ਰੈਜ਼ੂਏਸ਼ਨ ਕੀਤਾ ਸੀ। ਜਿਸ ਕਰਕੇ ਅਜੇ ਤਾਂ ਉਨ੍ਹਾਂ ਨੇ ਪੜਾਈ ਪੂਰੀ ਕਰਨੀ ਹੈ। ਫਿਲਮਾਂ ‘ਚ ਕੰਮ ਕਰਨ ਦੀ ਗੱਲ ਬਾਅਦ ‘ਚ ਦੇਖਾਗੇ।