ਨਕੋਦਰ ਵਿਖੇ ਸ਼ਿਵ ਮੈਡੀਕੋਜ਼ ਦੀ ਦੁਕਾਨ ਤੇ ਚੋਰੀ,

Graphic1

ਨਕੋਦਰ (ਪੁਨੀਤ ਅਰੋੜਾ) ਸਥਾਨਕ ਸ਼ਿਵ ਮੈਡੀਕੋਜ਼, ਮਾਲੜੀ ਰੋਡ ਨਕੋਦਰ ਵਿਖੇ ਚੋਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਿਕ ਧਰਮਿੰਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੀ ਬੈਕਸਾਈਡ ਕੰਧ ‘ਚ ਸੁਰਾਗ ਹੋਇਆ ਪਿਆ ਹੈ, ਜਦ ਮੈਂ ਦੁਕਾਨ ਤੇ ਆਇਆ ਅਤੇ ਦੁਕਾਨ ਦੀ ਬੈਕਸਾਈਡ ਦੇਖਿਆ ਤਾਂ ਚੋਰਾਂ ਨੇ ਕੰਧ ‘ਚ ਸੁਰਾਗ ਕੀਤਾ ਹੋਇਆ ਸੀ, ਜਦੋਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਲੱਗਭਗ 15 ਹਜ਼ਾਰ ਰੁਪਏ ਨਗਦ, ਇਸ ਤੋਂ ਇਲਾਵਾ ਦੁਕਾਨ ‘ਚ ਪਿਆ ਸਮਾਨ ਜੋ ਲੱਗਭਗ 40 ਹਜ਼ਾਰ ਰੁਪਏ ਦਾ ਬਣਦਾ ਹੈ, ਚੋਰ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਸੂਚਨਾ ਮਿਲਦੇ ਹੀ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ।