ਨਗਰ ਨਿਗਮ ਦੇ ਟਰੱਕ ਨੇ ਬਜ਼ੁਰਗ ਔਰਤ ਨੰੂ ਕੁਚਲਿਆ, ਮੌਕੇ ‘ਤੇ ਮੌਤ

ਲੁਧਿਆਣਾ,-ਸਥਾਨਕ ਬਸਤੀ ਜੋਧੇਵਾਲ ਚੌਾਕ ‘ਚ ਨਗਰ ਨਿਗਮ ਦੇ ਇਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਨੰੂ ਆਪਣੀ ਲਪੇਟ ‘ਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਭਰਾਤੋ ਦੇਵੀ (60) ਵਾਸੀ ਬਸਤੀ ਜੋਧੇਵਾਲ ਵਜੋਂ ਹੋਈ | ਭਰਾਤੋ ਦੇਵੀ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਸੀ ਜਦੋਂ ਉਹ ਬਸਤੀ ਜੋਧੇਵਾਲ ਚੌਾਕ ਨੇੜੇ ਪਹੁੰਚੀ ਤਾਂ ਸੜਕ ਪਾਰ ਕਰਨ ਲੱਗਿਆ ਨਗਰ ਨਿਗਮ ਦੇ ਟਰੱਕ ਨੇ ਉਸ ਨੰੂ ਆਪਣੀ ਲਪੇਟ ‘ਚ ਲੈ ਲਿਆ | ਸਿੱਟੇ ਵਜੋਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ | ਸੂਚਨਾ ਮਿਲਦੇ ਥਾਣਾ ਬਸਤੀ ਜੋਧੇਵਾਲ ਦੇ ਐਸ. ਐਚ. ਓ. ਅਸ਼ੋਕ ਕੁਮਾਰ ਮੌਕੇ ਤੇ ਪਹੁੰਚੇ, ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦਿਆਂ ਟਰੱਕ ਡਰਾਈਵਰ ਨੰੂ ਕਾਬੂ ਕਰ ਲਿਆ ਤੇ ਟਰੱਕ ਨੰੂ ਕਬਜ਼ੇ ‘ਚ ਲੈ ਲਿਆ ਹੈ | ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਟਰੱਕ ਡਰਾਈਵਰ ਸੁਰਿੰਦਰ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ |