ਨਿਸ਼ਾਨੇਬਾਜ਼ ਲਾਉਣਗੇ ਤਮਗੇ ‘ਤੇ ਨਿਸ਼ਾਨਾ!

2016_7image_11_34_232590000abhinavbindra-77-00-ll

ਜਲੰਧਰ— ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੇਨੇਰੀਓ ‘ਚ 5 ਤੋਂ 21 ਅਗਸਤ ਤਕ ਹੋਣ ਵਾਲੀਆਂ ਓਲੰਪਿਕ ਖੇਡਾਂ ‘ਚ ਭਾਰਤ ਦੇ ਨਿਸ਼ਾਨੇਬਾਜ਼ਾਂ ਤੋਂ ਤਮਗੇ ਦੀ ਸਭ ਤੋਂ ਵੱਡੀ ਉਮੀਦ ਹੈ ਕਿਉਂਕਿ ਇਸ ਟੀਮ ‘ਚ ਬੀਜ਼ਿੰਗ ਓਲੰਪਿਕ 2008 ਦੇ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਸ਼ਾਮਲ ਹੈ। ਇਹ ਉਸ ਦਾ 5ਵਾਂ ਓਲੰਪਿਕ ਹੈ। ਭਾਰਤੀ ਦਲ ਦੇ ਝੰਡਾ ਬਰਦਾਰ ਬਿੰਦਰਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਉਸ ਦਾ ਆਖਰੀ ਓਲੰਪਿਕ ਹੋਵੇਗਾ ਇਸ ਤੋਂ ਬਾਅਦ ਉਹ ਸੰਨਿਆਸ ਲੈ ਲਵੇਗਾ। ਬਿੰਦਰਾ ਵੀ ਚਾਹੇਗਾ ਕਿ ਉਹ ਆਖਰੀ ਓਲੰਪਿਕ ‘ਚ ਦੇਸ਼ ਲਈ ਤਮਗਾ ਜਿੱਤੇ। ਉਸ ਨੇ 2002, 2006, 2010 ਅਤੇ 2014 ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗੇ ਜਿੱਤੇ ਸੀ। ਨਿਸ਼ਾਨੇਬਾਜ਼ਾਂ ‘ਚ ਦੂਜੀ ਉਮੀਦ ਲੰਡਨ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਗਗਨ ਨਾਰੰਗ ਹੈ।
ਗਗਨ ਨਾਰੰਗ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਉਤਰੇਗਾ ਅਤੇ ਆਪਣੇ ਓਲੰਪਿਕ ਤਮਗੇ ਦੇ ਰੰਗ ਨੂੰ ਬਦਲਣਾ ਦੀ ਕੋਸ਼ਿਸ਼ ਕਰੇਗਾ। ਇਸ ਵਾਰ ਸਭ ਤੋਂ ਜ਼ਿਆਦਾ ਨਜ਼ਰਾਂ 25 ਸਾਲਾ ਜੀਤੂ ਰਾਏ ‘ਤੇ ਰਹਿਣਗੀਆਂ, ਜਿਹੜਾ 10 ਅਤੇ 50 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਜ਼ੋਰ ਅਜ਼ਮਾਇਸ਼ ਕਰੇਗਾ। ਜੀਤੂ ਰਾਏ ਨੇ 2014 ‘ਚ ਹੋਈ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਹਾਸਲ ਕੀਤਾ ਸੀ। ਪੰਜਾਬ ਦਾ 40 ਸਾਲਾ ਮਾਨਵਜੀਤ ਸਿੰਘ ਸੰਧੂ ਟ੍ਰੈਪ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਉਰਤੇਗਾ। ਸੰਧੂ ਨੇ 2006 ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਟੀਮ ਅਤੇ ਨਿਜੀ ਮੁਕਾਬਲੇ ‘ਚ ਸੋਨ ਤਮਗਾ ਹਾਸਲ ਕੀਤਾ ਸੀ।
27 ਸਾਲਾ ਚੈਨ ਸਿੰਘ ਵੀ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨਾ ਚਾਹੇਗਾ। ਉਸ ਨੇ 2014 ‘ਚ ਇੰਚੀਓਨ ਏਸ਼ੀਆਈ ਖੇਡਾਂ ‘ਚ ਸੋਨ ਤਮਗੇ ‘ਤੇ ਨਿਸ਼ਾਨਾ ਲਗਾਇਆ ਸੀ। 2010 ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ 28 ਸਾਲਾ ਗੁਰਪ੍ਰੀਤ ਸਿੰਘ ਵੀ ਦੇਸ਼ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੇਗਾ। ਉਹ 10 ਅਤੇ 25 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ‘ਚ ਆਪਣਾ ਜੌਹਰ ਦਿਖਾਉਣ ਲਈ ਤਿਆਰ ਹੈ। ਇਨ੍ਹਾਂ ਦਿਗੱਜਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੇਸ਼ਵਾਸੀ ਨਿਸ਼ਾਨੇਬਾਜ਼ਾਂ ਤੋਂ ਤਮਗੇ ਦੀ ਉਮੀਦ ਕਰ ਸਕਦੇ ਹਨ।