ਨੌਕਰੀ ਦਾ ਝਾਂਸਾ ਦਿਵਾ ਕੇ 11 ਲੱਖ ਠੱਗਿਆ, 4 ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ, )-ਇਕ ਲੜਕੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਮਾਮਲੇ ‘ਚ ਥਾਣਾ ਛਾਉਣੀ ਪੁਲਿਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਪ੍ਰਗਟ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ, ਜਿਸ ਨੇ ਦੱਸਿਆ ਕਿ ਉਸ ਦੀ ਧੀ ਅੰਮਿ੍ਤ ਕੌਰ ਨੂੰ ਨੌਕਰੀ ਦਿਵਾਉਣ ਦੇ ਨਾਂਅ ‘ਤੇ ਉਕਤ ਵਿਅਕਤੀਆਂ ਨੇ 11 ਲੱਖ ਰੁਪਏ ਲਏ ਪਰ ਨੌਕਰੀ ਨਾ ਦਿਵਾਈ | ਪੁਲਿਸ ਵੱਲੋਂ ਵਿਸ਼ਾਲ ਸ਼ਰਮਾ, ਕਾਜਲ, ਵਿਵੇਕ ਸ਼ਰਮਾ ਤੇ ਅਮੋਲ ਮਾਡੇਕਰ ਿਖ਼ਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |