ਨੌਕਰ ਮਾਲਕ ਦੀ 4 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ

ਲੁਧਿਆਣਾ, -ਸਥਾਨਕ ਸ਼ਿਵਾਜੀ ਨਗਰ ‘ਚ ਨੌਕਰ ਮਾਲਕਾਂ ਦੀ 4 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਪੁਲਿਸ ਵੱਲੋਂ ਇਸ ਸਬੰਧੀ 3 ਵਿਅਕਤੀਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਗੁਰਮੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸ਼ਿਵਾਜੀ ਨਗਰ ਦੀ ਸ਼ਿਕਾਇਤ ਤੇ ਅਮਲ ‘ਚ ਲਿਆਂਦੀ ਹੈ ਤੇ ਇਸ ਸਬੰਧੀ ਵਿਸ਼ਾਲ ਕੁਮਾਰ, ਮੁਕੇਸ਼ ਕੁਮਾਰ ਖਿਲਾਫ਼ ਧਾਰਾ 381 ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਸੈਨਟਰੀ ਦੀ ਦੁਕਾਨ ਹੈ ਅਤੇ ਇਹ ਕਥਿਤ ਦੋਸ਼ੀ ਮੁਕੇਸ਼ ਜੋ ਕਿ ਉਸਦੇ ਕਿਰਾਏਦਾਰ ਹਨ, ਉਨ੍ਹਾਂ ਕਥਿਤ ਦੋਸ਼ੀ ਵਿਸ਼ਾਲ ਨੂੰ ਆਪਣੀ ਦੁਕਾਨ ਤੇ ਨੌਕਰ ਰੱਖਿਆ ਸੀ | ਬੀਤੇ ਦਿਨ ਇਹ ਸਾਰੇ ਕਥਿਤ ਦੋਸ਼ੀ ਉਸਦੀ ਦੁਕਾਨ ਤੋਂ 4 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਦੇਰ ਰਾਤ ਤੱਕ ਇਸ ਸਬੰਧੀ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ |