ਪਟਿਆਲਾ ‘ਚ ਹੁਣ ਤੱਕ 7 ਲੱਖ 18 ਹਜ਼ਾਰ 977 ਮੀਟਿ੍ਕ ਟਨ ਕਣਕ ਦੀ ਆਮਦ

ਪਟਿਆਲਾ, -ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 7 ਲੱਖ 18 ਹਜਾਰ 977 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਇਸ ਵਿਚੋਂ 7 ਲੱਖ 17 ਹਜ਼ਾਰ 323 ਮੀਟਿ੍ਕ ਟਨ ਕਣਕ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਦੱਸਿਆ ਕਿ ਪਿਛਲੇ 24 ਘੰਟੇ ਵਿਚ 5538 ਮੀਟਿ੍ਕ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਈ ਹੈ ਅਤੇ 4470 ਮੀਟਿ੍ਕ ਟਨ ਕਣਕ ਦੀ ਖਰੀਦ ਹੋਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਦੀ ਖਰੀਦ ਵਿਚ ਪਨਗ੍ਰੇਨ ਨੇ 112770 ਮੀਟਿ੍ਕ ਟਨ, ਮਾਰਕਫੈਡ ਨੇ 132505 ਮੀਟਿ੍ਕ ਟਨ, ਪਨਸਪ ਨੇ156687, ਵੇਅਰ ਹਾਊਸ ਨੇ 135273 ਮੀਟਿ੍ਕ ਟਨ, ਪੰਜਾਬ ਐਗਰੋ ਨੇ 54515 ਮੀਟਿ੍ਕ ਟਨ, ਐਫ.ਸੀ.ਆਈ. ਨੇ115573 ਮੀਟਿ੍ਕ ਟਨ ਅਤੇ ਵਪਾਰੀਆਂ ਵੱਲੋਂ 9900 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ |