ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਿਖ਼ਲਾਫ਼ ਕੱਸਿਆ ਸ਼ਿਕੰਜਾ

ਪਟਿਆਲਾ,- ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਮਹੀਨਿਆਂ ਦੌਰਾਨ ਨਸ਼ਾ ਤਸਕਰੀ ਦੇ 90 ਮਾਮਲਾ ਦਰਜ ਕਰਕੇ 123 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੇ ਨਾਲ ਹੀ ਪੁਲਿਸ ਵੱਲੋਂ 4 ਅੰਤਰਰਾਜੀ ਨਸ਼ਾ ਤਸਕਰ ਗਿਰੋਹ ਨੂੰ ਵੀ ਕਾਬੂ ਕੀਤੇ ਗਿਆ | ਇਸ ਗੱਲ ਦਾ ਦਾਅਵਾ ਆਈ.ਜੀ. ਪਟਿਆਲਾ ਜੋਨ ਪਰਮਰਾਜ ਸਿੰਘ ਉਮਰਾਨੰਗਲ ਤੇ ਐਸ.ਐਸ.ਪੀ. ਪਟਿਆਲਾ ਗੁਰਮੀਤ ਸਿੰਘ ਚੌਹਾਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪਟਿਆਲਾ ਵੱਲੋਂ ਪੁਲਿਸ 2 ਕਲੋਂ 297 ਗਰਾਮ ਹੈਰੋਇਨ, 4 ਕਿਲੋਂ 241 ਗਰਾਮ ਸਮੈਕ, 7 ਕਿਲੋਂ 780 ਗਰਾਮ ਅਫੀਮ, 5 ਕੁਇੰਟਲ ਭੁੱਕੀ, 130 ਗਰਾਮ ਚਰਸ, 21 ਕਿੱਲੋ 700 ਗਰਾਮ ਗਾਂਜਾ, 800 ਗਰਾਮ ਸੁਲਫਾ, 200 ਗਰਾਮ ਨਸ਼ੀਲਾ ਪਦਾਰਥ, 900 ਮਿਲੀ ਲੀਟਰ ਤਰਲ ਪਦਾਰਥ, 1256 ਇੰਜੈੱਕਸ਼ਨ, 4629 ਗੋਲੀਆਂ ਤੇ ਕੈਪਸੂਲ ਤੇ 450 ਨਸ਼ੀਲੀ ਦਵਾਈ ਦੀ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ | ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਲੁਟੇਰਾ ਗਿਰੋਹ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ | ਆਈ.ਜੀ. ਉਮਰਾਨੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿੱਥੇ ਸੈਂਕੜੇ ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਉਸ ਦੇ ਨਾਲ ਹੀ ਦਿੱਲੀ ਤੋਂ ਹੋਰਨਾਂ ਸੂਬਿਆ ‘ਚ ਹੈਰੋਇਨ ਦੀ ਸਮਗਲਿੰਗ ਕਰਨ ਵਾਲੇ ਤਿੰਨ ਨਾਇਜੇਰੀਅਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ |
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਕਥਿਤ ਦੋਸ਼ੀਆਂ ਤੋਂ ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੁਧਿਆਣਾ ਤੋਂ ਚਲਾਏ ਜਾ ਰਹੇ ਨਸ਼ੀਲੀ ਦਵਾਇਆ ਦੇ ਗੈਂਗ ਨੂੰ ਵੀ ਬੇ-ਨਕਾਬ ਕੀਤਾ ਗਿਆ | ਆਈ.ਜੀ. ਨੇ ਦੱਸਿਆ ਕਿ ਇਸੇ ਤਰਾਂ ਕਾਰਵਾਈ ਕਰਦੇ ਹੋਏ ਸਿਵਲ ਲਾਈਨ ਪੁਲਿਸ ਪਟਿਆਲਾ ਨੇ ਲੁਟੇਰੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਿਨ੍ਹਾਂ ਵੱਲੋਂ ਇੱਕ ਕਾਰ ਚੋਂ 8 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਬਰਾਮਦ ਕਰਕੇ ਕਾਰ ਦੇ ਮਾਲਕ ਨੂੰ ਨਹਿਰ ਚ ਸੁੱਟ ਦਿੱਤਾ ਸੀ | ਪੁਲਿਸ ਨੇ ਗਿਰੋਹ ਦੇ ਤਿੰਨੋਂ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਸ ਦੇ 8 ਲੱਖ ਰੁਪਏ ਕੀਮਤ ਦੇ ਗਹਿਣੇ ਬਚਾਏ ਗਏ ਉੱਥੇ ਹੀ ਕਾਰ ਦੀ ਮਾਲਕ ਨੂੰ ਵੀ ਨਹਿਰ ਚੋਂ ਬਚਾ ਕੇ ਗਹਿਣੇ ਉਸ ਦੇ ਹਵਾਲੇ ਕੀਤੇ ਗਏ |