ਪਰਦੇ ‘ਤੇ ਪਹਿਲੀ ਵਾਰ ਨਜ਼ਰ ਆਇਆ ਇਮਰਾਨ ਹਾਸ਼ਮੀ ਦਾ 6 ਸਾਲਾ ਬੇਟਾ ਅਯਾਨ

2016_7image_20_51_106468215ayan-ll

ਮੁੰਬਈ— ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਦੇ 6 ਸਾਲ ਦੇ ਬੇਟੇ ਅਯਾਨ ਨੇ ‘ਕਿਡਸ ਫਾਰ ਟਾਈਗਰਸ’ ਨਾਂ ਦੀ ਇਕ ਵੀਡੀਓ ਰਾਹੀਂ ਪਹਿਲੀ ਵਾਰ ਸਕ੍ਰੀਨ ‘ਤੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਵੀਡੀਓ ‘ਚ ਉਹ ਚੀਤੇ ਨੂੰ ਬਚਾਉਣ ਦਾ ਸੁਨੇਹਾ ਦੇ ਰਹੇ ਹਨ। ਦੀਆ ਮਿਰਜ਼ਾ ਵਲੋਂ ਨਿਰਦੇਸ਼ਿਤ ਇਸ ਵੀਡੀਓ ‘ਚ ਅਯਾਨ ਦੂਜੇ ਬੱਚਿਆਂ ਨਾਲ ਜਾਨਵਰਾਂ ਦੇ ਜੀਵਨ ਤੇ ਵਾਤਾਵਰਣ ਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੇ ਨਜ਼ਰ ਆ ਰਹੇ ਹਨ।
ਇਮਰਾਨ ਨੇ ਟਵਿਟਰ ‘ਤੇ ਲਿਖਿਆ, ‘ਅਯਾਨ ਨੇ 6 ਸਾਲ ਦੀ ਉਮਰ ‘ਚ ਸਕ੍ਰੀਨ ‘ਤੇ ਪਹਿਲੀ ਵਾਰ ਆਪਣੀ ਮੌਜੂਦਗੀ ਦਰਜ ਕਰਵਾਈ। ਮੈਂ ਪਹਿਲੀ ਵਾਰ ਇਸੇ ਉਮਰ ‘ਚ ਕੈਮਰੇ ਦਾ ਸਾਹਮਣਾ ਕੀਤਾ ਸੀ।’ ਇਹ ਸ਼ਾਰਟ ਫਿਲਮ ਅਭਿਨੇਤਰੀ ਦੀਆ ਮਿਰਜ਼ਾ ਦੀ ਕੰਪਨੀ ‘ਬਾਰਨ ਫ੍ਰੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ’ ਨੇ ਬਣਾਈ ਹੈ। ਵੀਡੀਓ ਦਾ ਮਕਸਦ ਬੱਚਿਆਂ ਰਾਹੀਂ ‘ਚੀਤੇ ਤੇ ਵਾਤਾਵਰਣ ਰੱਖ-ਰਖਾਅ’ ਦੇ ਸਬੰਧ ‘ਚ ਇਕ ਸਰਲ ਤੇ ਮਹੱਤਵਪੂਰਨ ਸੁਨੇਹਾ ਲੋਕਾਂ ਤਕ ਪਹੁੰਚਾਉਣਾ ਹੈ।