ਪਾਣੀ ਦਾ ਸੰਕਟ ਪੰਜਾਬ ਲਈ ਵੱਡੀ ਚੁਨੌਤੀ -ਕੈਂਥ

ਫਗਵਾੜਾ, -ਸਮਾਜ ਸੇਵਾ ਦੇ ਖੇਤਰ ‘ਚ ਪਿਛਲੇ 26 ਸਾਲਾਂ ਤੋਂ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਤੇ ਕੌਾਸਲਰ ਪਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ” ਪਾਣੀ ਬਚਾਓ ” ਜਾਗਰੂਕਤਾ ਸੈਮੀਨਾਰ ਜਨਤਾ ਮਾਡਲ ਸਕੂਲ ਪ੍ਰੀਤ ਨਗਰ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸ਼੍ਰੀ ਸੋਮ ਪ੍ਰਕਾਸ਼ ਕੈਂਥ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸ਼੍ਰੀ ਕੈਂਥ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਡਿਗਦਾ ਪੱਧਰ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਤੇ ਜੇਕਰ ਅਸੀਂ ਅੱਜ ਧਰਤੀ ਹੇਠਲੇ ਪਾਣੀ ਦੇ ਪੱਧਰ ਨੰੂ ਡਿੱਗਣ ਤੋਂ ਨਾ ਰੋਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੀਣ ਵਾਲੇ ਪਾਣੀ ਨੰੂ ਤਰਸਣਗੀਆਂ | ਇਸ ਮੌਕੇ ਸਰਵਣ ਸਿੰਘ ਕੁਲਾਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜੇਕਰ ਅਸੀਂ ਅੱਜ ਪਾਣੀ ਨੰੂ ਨਾ ਸੰਭਾਲਿਆ ਤਾਂ ਸਾਡੇ ਬੱਚੇ ਪੀਣ ਵਾਲੇ ਪਾਣੀ ਤੋਂ ਵੀ ਪਿਆਸੇ ਰਹਿ ਜਾਣਗੇ | ਕੁਲਾਰ ਨੇ ਕਿਹਾ ਕਿ ਜਿੱਥੇ ਸਰਬ ਨੌਜਵਾਨ ਸਭਾ ਸਮਾਜਿਕ ਤੇ ਧਾਰਮਿਕ ਕੰਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਉੱਥੇ ਹੀ ਸਭਾ ਨੇ ਇਹ ਪਾਣੀ ਬਚਾਓ ਮੁਹਿੰਮ ਸ਼ੁਰੂ ਕਰਕੇ ਬਹੁਤ ਵਡਭਾਗੇ ਕੰਮ ਦੀ ਸ਼ੁਰੂਆਤ ਕੀਤੀ ਹੈ |