ਪਾਰਟੀ ਦੀ ਚੜ੍ਹਦੀ ਕਲਾਂ ਤੇ ਸੰਨੀ ਸ਼ਰਮਾ ਦੀ ਨਿਯੁਕਤੀ ਤੇ ਪਾਠ ਦੇ ਭੋਗ ਪਾਏ

IMG_20160529_170250 (1)

ਜੰਡਿਆਲਾ ਗੁਰੂ (ਨਰਿੰਦਰ ਸੂਰੀ, ਰਾਕੇਸ਼ ਸੂਰੀ) ਨਗਰ ਕੌਂਸਲ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਸੰਨੀ ਸ਼ਰਮਾ ਨੂੰ ਯੂਥ ਅਕਾਲੀ ਦਲ (ਬ) ਦੇ ਮਾਝਾ ਜੋਨ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਵਿਧਾਇਕ ਜੱਥੇਦਾਰ ਸ.ਬਲਜੀਤ ਸਿੰਘ ਜਲਾਲਉਸਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾਂ ਲਈ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਜੰਡਿਆਲਾ ਗੁਰੂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ।
ਇਸ ਮੌਕੇ ਵਿਧਾਇਕ ਸ.ਜਲਾਲਉਸਮਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਪਾਰਟੀ ਅਤੇ ਹਲਕੇ ਦੇ ਲੋਕਾਂ ਦੇ ਲਈ ਸੇਵਾਦਾਰ ਹਨ ਅਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਜਨਤਾ ਦੀ ਸੇਵਾ ਲਈ ਹਮੇਸ਼ਾ ਖੁੱਲੇ ਹਨ ਅਤੇ ਖੁੱਲੇ ਰਹਿਣਗੇ। ਇਸ ਮੌਕੇ ਰਵਿੰਦਰਪਾਲ ਕੁੱਕੂ, ਰਜੀਵ ਕੁਮਾਰ, ਜਸਪਾਲ ਸਿੰਘ ਬੱਬੂ, ਹਰਜਿੰਦਰ ਸਿੰਘ, ਅਵਤਾਰ ਸਿੰਘ ਜੱਸ ਦੇਵੀਦਾਸਪੁਰਾ, ਦਵਿੰਦਰ ਸਿੰਘ ਜੋਸ਼ਨ, ਕੁਲਵੰਤ ਸਿੰਘ, ਲਵਜੀਤ ਕੌਰ, ਅਮਰਜੀਤ ਸਿੰਘ, ਅਮਨ ਢੋਟ, ਮਨਦੀਪ ਢੋਟ, ਬਿੱਟੂ ਲਾਹੌਰੀਆ, ਸਵਿੰਦਰ ਸਿੰਘ ਚੰਦੀ, ਤੇਜਪਾਲ ਹੁੰਦਲ, ਤੇਜਿੰਦਰ ਸਿੰਘ ਚੰਦੀ, ਸਕੱਤਰ ਸਿੰਘ ਚੇਅਰਮੈਨ ਦੇਵੀਦਾਸਪੁਰਾ, ਸਰਪੰਚ ਮਨਜਿੰਦਰ ਸਿੰਘ ਭੀਰੀ ਗਹਿਰੀ ਮੰਡੀ, ਜਸਵੰਤ ਸਿੰਘ ਗਰੋਵਰ ਵਿਸ਼ੇਸ਼ ਤੌਰ ਤੇ ਆਦਿ ਹਾਜ਼ਰ ਸਨ।