ਪਿੰਡਾਂ ਦੇ ਵਿਕਾਸ ਕੰਮਾਂ ਲਈ 20 ਲੱਖ ਤੋਂ ਵਧੇਰੇ ਰਕਮ ਦੇ ਚੈੱਕ ਵੰਡੇ

ਖਰੜ, -ਪਿੰਡਾਂ ਦੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਇੰਚਾਰਜ਼ ਬੀਬੀ ਜਗਮੀਤ ਕੌਰ ਸੰਧੂ ਨੇ ਖਰੜ ਤਹਿਸੀਲ ਦੀ ਘੜੂੰਆਂ ਕਾਨੂੰਗੋ ਸਰਕਲ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ 20 ਲੱਖ ਤੋਂ ਵਧੇਰੇ ਰਕਮ ਦੇ ਚੈੱਕ ਸੌਾਪੇ | ਉਨ੍ਹਾਂ ਦੱਸਿਆ ਕਿ ਹਰ ਇੱਕ ਪਿੰਡ ਨੂੰ 8 ਤੋਂ ਲੈ ਕੇ 10 ਲੱਖ ਤੋਂ ਵਧੇਰੇ ਰਕਮ ਵਿਕਾਸ ਕੰਮਾਂ ਲਈ ਦਿੱਤੀ ਜਾਵੇਗੀ ਅਤੇ ਇਨ੍ਹਾਂ ਪਿੰਡਾਂ ਨੂੰ ਪਹਿਲੀ ਕਿਸ਼ਤ ਵਜੋਂ 40 ਫੀਸਦੀ ਰਕਮ ਦੇ ਚੈੱਕ ਜਿਨ੍ਹਾਂ ਵਿਚ ਪਿੰਡ ਮਦਨਹੇੜੀ ਨੂੰ 4 ਲੱਖ 60 ਹਜ਼ਾਰ, ਪਿੰਡ ਮਲਕਪੁਰ ਨੂੰ 4 ਲੱਖ 40 ਹਜ਼ਾਰ, ਪਿੰਡ ਘੋਗਾ ਨੂੰ 3 ਲੱਖ 80 ਹਜ਼ਾਰ, ਪਿੰਡ ਦਬਾਲੀ ਨੂੰ 4 ਲੱਖ 90 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ | ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਪਤ ਕੀਤੀ ਰਕਮ ਤੁਰੰਤ ਖਰਚ ਕਰਨ ਤਾਂ ਕਿ ਦੂਸਰੇ ਪੜਾਅ ਵਿਚ ਬਾਕੀ ਰਹਿੰਦੀ ਰਕਮ ਦਿੱਤੀ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਐਸ. ਜੀ. ਪੀ. ਸੀ. ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਮਲਕੀਅਤ ਸਿੰਘ ਖੱਟੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰੁਪਿੰਦਰ ਕੌਰ ਧੜਾਕ ਸੰਮਤੀ ਮੈਂਬਰ, ਸਰਬਜੀਤ ਸਿੰਘ ਗੋਲਾ, ਦਵਿੰਦਰ ਸਿੰਘ ਦੇਹ ਕਲਾਂ, ਰਵਿੰਦਰ ਸਿੰਘ ਰਵੀ, ਗੁਰਭਾਗ ਸਿੰਘ ਸਰਪੰਚ, ਦਰਸ਼ਨ ਸਿੰਘ ਮਦਨਹੇੜੀ ਸੰਮਤੀ ਮੈਂਬਰ ਸਮੇਤ ਪਿੰਡਾਂ ਦੇ ਸਰਪੰਚ, ਪੰਚ ਤੇ ਪੰਤਵੱਤੇ ਸੱਜਣ ਹਾਜ਼ਰ ਸਨ |