ਪੌਲੀਥੀਨ ਲਿਫ਼ਾਫ਼ਿਆਂ ਸਬੰਧੀ ਚਾਲਾਨ ਮੁਹਿੰਮ ਜਾਰੀ

ਪਟਿਆਲਾ,-ਨਗਰ ਨਿਗਮ ਪਟਿਆਲਾ ਵੱਲੋਂ ਪੌਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ, ਭੰਡਾਰਨ ਆਦਿ ਤੇ ਲਾਈ ਰੋਕ ਤਹਿਤ ਚਾਲਾਨ ਕਰਨ ਦੀ ਮੁਹਿੰਮ ਜਾਰੀ ਹੈ | ਅਜ ਵੀ ਨਿਗਮ ਟੀਮਾਂ ਨੇ ਲਾਹੌਰੀ ਗੇਟ ਵਿਚ 5 ਦੁਕਾਨਾਂ ਦੇ ਚਲਾਨ ਕੀਤੇ | ਬੁਲਾਰੇ ਨੇ ਕਿਹਾ ਕਿ ਕਿਸੇ ਵੀ ਸੂਰਤ ਵਿਚ ਇਹ ਮੁਹਿੰਮ ਠੱਪ ਨਹੀਂ ਕੀਤੀ ਜਾਵੇਗੀ | ਉਸ ਦਾ ਕਹਿਣਾ ਹੈ ਕਿ ਪਾਬੰਦੀ ਲਈ ਲਾਏ ਗਏ ਹੁਕਮਾਂ ਨੂੰ ਹਰ ਹੀਲੇ ਸਖ਼ਤੀ ਨਾਲ ਸਿਰੇ ਲਾਇਆ ਜਾਵੇਗਾ | ਕਿਉਂਕਿ ਇਹ ਮੁਹਿੰਮ ਵਾਤਾਵਰਨ ਨੂੰ ਸੁਧਾਰਨ ਲਈ ਇੱਕ ਅਹਿਮ ਅਤੇ ਸਮੇਂ ਸਿਰ ਚੁੱਕਿਆ ਕਦਮ ਹੈ |