ਪ੍ਰੇਮ ਵਿਆਹ ਕਰਵਾਉਣਾ ਕੁੜੀ ਨੂੰ ਪਿਆ ਮਹਿੰਗਾ, ਹੋਇਆ ਅਜਿਹਾ ਅੰਤ ਕਿ ਸੁਣ ਕੰਬ ਜਾਵੇ ਰੂਹ

2017_2image_16_10_424890000asr-ll

ਅੰਮ੍ਰਿਤਸਰ : ਪ੍ਰੇਮਿਕਾ ਲਈ ਜਾਨ ਦੇਣ ਦੀਆਂ ਗੱਲਾਂ ਕਰਨ ਵਾਲਾ ਪ੍ਰੇਮੀ ਪਤੀ ਬਣਨ ਤੋਂ ਬਾਅਦ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। ਘਟਨਾ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਹੈ। ਸਾਲ ਪਹਿਲਾਂ ਸੰਦੀਪ ਨਾਂ ਦੇ ਸ਼ਖਸ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਮਨਪ੍ਰੀਤ ਕੌਰ ਦੀ ਲਾਸ਼ ਸ਼ਨੀਵਾਰ ਨੂੰ ਉਸ ਦੇ ਸੁਹਰੇ ਘਰੋਂ ਮਿਲੀ। ਮ੍ਰਿਤਕਾ ਦੇ ਗਲੇ ‘ਤੇ ਪਏ ਨਿਸ਼ਾਨ ਉਸ ਨਾਲ ਹੋਈ ਵਧੀਕੀ ਨੂੰ ਬਿਆਨ ਕਰ ਰਹੇ ਸਨ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਤੀ ਅਤੇ ਸਹੁਰਾ ਪਰਿਵਾਰ ਨੇ ਮਿਲ ਕੇ ਉਸ ਦਾ ਕਤਲ ਕੀਤਾ ਹੈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਹੁਰਾ ਪਰਿਵਾਰ ਅਕਸਰ ਦਾਜ ਲਈ ਲੜਕੀ ਦੀ ਕੁੱਟਮਾਰ ਕੀਤੀ ਜਾਂਦੀ ਸੀ।
ਪੁਲਸ ਮੁਤਾਬਕ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਦਾ ਸਹੁਰਾ ਪਰਿਵਾਰ ਪੁਲਸ ਦੀ ਗ੍ਰਿਫਤ ‘ਚੋਂ ਬਾਹਰ ਦੱਸਿਆ ਜਾ ਰਿਹਾ ਹੈ।